ਜੇਐੱਨਐੱਨ, ਨਵੀਂ ਦਿੱਲੀ : ਇੰਡੀਅਨ ਪ੍ਰੀਮੀਅਰ ਲੀਗ ਦੇ 15ਵੇਂ ਸੀਜ਼ਨ ’ਚ ਰਾਇਲ ਚੈਲਿੰਜਰ ਬੈਂਗਲੁਰੂ ਦੀ ਟੀਮ ਨੇ ਅੱਜ ਸ਼ਾਮ ਕੋਲਕਾਤਾ ਦੇ ਈਡਨ ਗਾਰਡਨ ਮੈਦਾਨ ’ਤੇ ਲਖਨਊ ਸੁਪਰ ਜਾਇੰਟਸ ਖ਼ਿਲਾਫ਼ ਮੈਚ ਖੇਡਣਾ ਹੈ। ਇਸ ਮੈਚ ’ਚ ਜੇਤੂ ਟੀਮ ਅੱਗੇ ਵਧੇਗੀ, ਜਦੋਂਕਿ ਹਾਰਨ ਵਾਲੀ ਟੀਮ ਦਾ ਸਫ਼ਰ ਇੱਥੇ ਹੀ ਖ਼ਤਮ ਹੋ ਜਾਵੇਗਾ। ਜਿੱਤ-ਹਾਰ ਤੋਂ ਇਲਾਵਾ ਵੀ ਇਕ ਚੀਜ਼ ਹੈ, ਜੋ ਇਸ ਮੈਚ ਨੂੰ ਪ੍ਰਭਾਵਿਤ ਕਰ ਸਕਦੀ ਹੈ। ਕੋਲਕਾਤਾ ਦਾ ਮੌਸਮ ਪਿਛਲੇ ਕੁਝ ਦਿਨਾਂ ਤੋਂ ਚੰਗਾ ਨਹੀਂ ਰਿਹਾ ਅਤੇ ਅੱਜ ਦੇ ਮੈਚ ’ਚ ਵੀ ਮੀਂਹ ਖੇਡ ਵਿਗਾੜ ਸਕਦਾ ਹੈ।
ਅੱਜ ਲਖਨਊ ਤੇ ਬੈਂਗਲੁਰੂ ਦੀਆਂ ਟੀਮਾਂ ਆਈਪੀਐੱਲ ਐਲੀਮੀਨੇਟਰ ’ਚ ਆਹਮੋ-ਸਾਹਮਣੇ ਹੋਣਗੀਆਂ। ਵੈਸੇ ਇਹ ਮੈਚ ਦੋਵਾਂ ਟੀਮਾਂ ਲਈ ਅਹਿਮ ਹੈ ਕਿਉਂਕਿ ਜੋ ਵੀ ਹਾਰੇਗਾ, ਉਸ ਦਾ ਟਰਾਫੀ ਜਿੱਤਣ ਦਾ ਸੁਪਨਾ ਟੱੁਟ ਜਾਵੇਗਾ। ਜਿੱਤ-ਹਾਰ ਸਿਰਫ਼ ਮੈਚ ਹੋਣ ਦੀ ਸੂਰਤ ’ਚ ਹੀ ਨਹੀਂ ਸਗੋਂ ਨਾ ਖੇਡੇ ਜਾਣ ’ਤੇ ਤੈਅ ਕੀਤੀ ਜਾਣੀ ਹੈ। ਆਈਪੀਐੱਲ ਦੇ ਨਵੇਂ ਨਿਯਮਾਂ ਮੁਤਾਬਿਕ ਜੇ ਮੈਚ ਨਾ ਹੋ ਸਕਿਆ ਤਾਂ ਲੀਗ ਪੜਾਅ ’ਚ ਜ਼ਿਆਦਾ ਅੰਕਾਂ ਵਾਲੀ ਟੀਮ ਅੱਗੇ ਵਧੇਗੀ।
ਕੋਲਕਾਤਾ ’ਚ ਬਦਲ ਚੁੱਕਿਆ ਮੌਸਮ ਦਾ ਮਿਜ਼ਾਜ
ਕੁਆਲੀਫਾਇਰ ’ਤੇ ਮੀਂਹ ਦਾ ਖ਼ਤਰਾ ਮੰਡਰਾ ਰਿਹਾ ਹੈ। ਪਿਛਲੇ ਦੋ ਦਿਨਾਂ ਤੋਂ ਕੋਲਕਾਤਾ ’ਚ ਹਨੇਰੀ ਤੇ ਮੀਂਹ ਦਾ ਅਸਰ ਰਿਹਾ ਹੈ। ਮੌਸਮ ਵਿਭਾਗ ਦੀ ਭਵਿੱਖਬਾਣੀ ਮੁਤਾਬਿਕ ਮੈਚ ਦੌਰਾਨ ਹਲਕੀ ਬਾਰਿਸ਼ ਹੋ ਸਕਦੀ ਹੈ। ਇਸ ਤਰ੍ਹਾਂ ਓਵਰਾਂ ’ਚ ਕਟੌਤੀ ਦੀ ਸੰਭਾਵਨਾ ਹੈ। ਸ਼ਾਮ 5 ਵਜੇ ਤੋਂ ਬਾਅਦ ਮੀਂਹ ਪੈਣ ਦੀ ਭਵਿੱਖਬਾਣੀ ਕੀਤੀ ਜਾ ਰਹੀ ਹੈ।
ਪ੍ਰਸ਼ੰਸਕਾਂ ਲਈ ਚੰਗੀ ਖ਼ਬਰ
ਬਾਰਿਸ਼ ਦੀ ਸੰਭਾਵਨਾ ਦੇ ਵਿਚਕਾਰ ਕੋਲਕਾਤਾ ’ਚ ਸਵੇਰ ਤੋਂ ਮੌਸਮ ਸਾਫ਼ ਹੈ। ਇੱਥੇ ਧੁੱਪ ਖਿੜੀ ਹੋਈ ਦਿਸੀ ਤੇ ਅਸਮਾਨ ਬਿਲਕੁਲ ਸਾਫ਼ ਸੀ। ਸ਼ਾਮ ਨੂੰ ਮੌਸਮ ਕਿਸ ਤਰ੍ਹਾਂ ਦਾ ਰਹਿੰਦਾ ਹੈ, ਇਸ ਨੂੰ ਲੈ ਕੇ ਸਾਰੇ ਚਿੰਤਾ ’ਚ ਹਨ।