ਜਾਗਰਣ ਨਿਊਜ਼ ਨੈੱਟਵਰਕ, ਨਵੀਂ ਦਿੱਲੀ : ਮੈਨ ਆਫ ਦ ਮੈਚ ਜਸਪ੍ਰੀਤ ਬੁਮਰਾਹ ਤੇ ਡੇਨੀਅਲ ਸੈਮਜ਼ ਦੀ ਜੋੜੀ ਨੇ ਮੁੰਬਈ ਵਿਚ ਸ਼ਨਿਚਰਵਾਰ ਨੂੰ ਆਈਪੀਐੱਲ ਦੇ ਮੈਚ ਵਿਚ ਦਿੱਲੀ ਕੈਪੀਟਲਜ਼ ਨੂੰ ਸ਼ੁਰੂਆਤੀ ਝਟਕੇ ਦਿੱਤੇ ਤੇ ਉਸ ਦੇ ਸਿਖਰਲੇ ਬੱਲੇਬਾਜ਼ਾਂ ਨੂੰ ਜਲਦ ਆਊਟ ਕੀਤਾ ਜਿਸ ਕਾਰਨ ਦਿੱਲੀ ਦੀ ਟੀਮ ਤੈਅ 20 ਓਵਰਾਂ ਵਿਚ ਸੱਤ ਵਿਕਟਾਂ 'ਤੇ 159 ਦੌੜਾਂ ਦਾ ਸਕੋਰ ਹੀ ਬਣਾ ਸਕੀ।
ਦਿੱਲੀ ਵੱਲੋਂ ਪਿ੍ਰਥਵੀ ਸ਼ਾਅ ਨੇ 24, ਰਿਸ਼ਭ ਪੰਤ ਨੇ 39 ਤੇ ਰੋਵਮੈਨ ਪਾਵੇਲ ਨੇ 43 ਦੌੜਾਂ ਬਣਾਈਆਂ। ਹਾਲਾਂਕਿ ਵਾਰਨਰ (05), ਮਾਰਸ਼ (00) ਸਰਫ਼ਰਾਜ਼ (10) ਤੇ ਸ਼ਾਰਦੁਲ ਠਾਕੁਰ (04) ਨਾਕਾਮ ਰਹੇ। ਮੁੰਬਈ ਵੱਲੋਂ ਗੇਂਦਬਾਜ਼ੀ ਕਰਦਿਆਂ ਜਸਪ੍ਰਰੀਤ ਬੁਮਰਾਹ ਨੇ ਸਭ ਤੋਂ ਵੱਧ ਤਿੰਨ ਵਿਕਟਾਂ ਹਾਸਲ ਕੀਤੀਆਂ। ਉਨ੍ਹਾਂ ਤੋਂ ਇਲਾਵਾ ਰਮਨਦੀਪ ਸਿੰਘ ਨੇ ਦੋ, ਡੇਨੀਅਲ ਸੈਮਜ਼ ਤੇ ਮਯੰਕ ਮਾਰਕੰਡੇ ਨੇ ਇਕ-ਇਕ ਵਿਕਟ ਹਾਸਲ ਕੀਤੀ।
ਜਵਾਬ 'ਚ ਮੁੰਬਈ ਦੀ ਟੀਮ ਨੇ ਇਸ਼ਾਨ ਕਿਸ਼ਨ (48), ਬ੍ਰੇਵਿਸ (37) ਤੇ ਡੇਵਿਡ (34) ਦੀਆਂ ਵਧੀਆ ਪਾਰੀਆਂ ਦੇ ਦਮ 'ਤੇ ਪੰਜ ਗੇਂਦਾਂ ਬਾਕੀ ਰਹਿੰਦਿਆਂ ਪੰਜ ਵਿਕਟਾਂ ਦੇ ਨੁਕਸਾਨ 'ਤੇ 160 ਦੌੜਾਂ ਬਣਾ ਕੇ ਮੈਚ ਆਪਣੇ ਨਾਂ ਕਰ ਲਿਆ। ਇਸ ਹਾਰ ਨਾਲ ਦਿੱਲੀ ਕੈਪੀਟਲਜ਼ ਆਈਪੀਐੱਲ ਦੀ ਦੌੜ 'ਚੋਂ ਬਾਹਰ ਹੋ ਗਈ ਜਦਕਿ ਰਾਇਲ ਚੈਲੰਜਰਜ਼ ਬੈਂਗਲੁਰੂ ਦੀ ਟੀਮ ਨੇ ਚੌਥੇ ਸਥਾਨ 'ਤੇ ਰਹਿੰਦੇ ਹੋਏ ਪਲੇਆਫ 'ਚ ਥਾਂ ਬਣਾ ਲਈ।