ਜੇਐੱਨਐੱਨ, ਨਵੀਂ ਦਿੱਲੀ : IPL 2021 'ਚ ਮਹਿੰਦਰ ਸਿੰਘ ਧੋਨੀ ਦੀ ਕਪਤਾਨੀ 'ਚ ਚੈਨੇਈ ਸੁਪਰ ਕਿੰਗਸ ਦਾ ਪ੍ਰਦਰਸ਼ਨ ਕਾਫੀ ਚੰਗਾ ਹੋ ਰਿਹਾ ਸੀ ਤੇ ਇਸ ਲੀਗ ਦੇ ਮੁਲਤਵੀ ਹੋਣ ਤਕ ਇਹ ਟੀਮ 7 'ਚੋਂ 5 ਮੈਚ ਜਿੱਤ ਕੇ 10 ਅੰਕ ਦੇ ਨਾਲ ਮਾਰਕ ਸ਼ੀਟ 'ਚ ਦੂਜੇ ਨੰਬਰ 'ਤੇ ਸੀ। ਬਤੌਰ ਕਪਤਾਨ ਧੋਨੀ ਨੇ ਇਸ ਲੀਗ 'ਚ ਆਪਣੀ ਟੀਮ ਦੇ 7 ਮੈਚਾਂ 'ਚ ਗਜਬ ਦੀ ਕਪਤਾਨੀ ਕੀਤੀ ਸੀ ਪਰ ਬੱਲੇਬਾਜ਼ ਦੇ ਤੌਰ 'ਤੇ ਉਹ ਕੁਝ ਖ਼ਾਸ ਨਹੀਂ ਕਰ ਪਾਏ ਸਨ। ਹੁਣ ਇਸ ਗੱਲ ਦੀ ਉਮੀਦ ਲਾਈ ਜਾ ਰਹੀ ਹੈ ਕਿ, ਆਈਪੀਐੱਲ ਦੇ ਬਾਕੀ ਬਚੇ ਮੈਚਾਂ ਦਾ ਆਯੋਜਨ ਕੀਤਾ ਜਾ ਸਕਦਾ ਹੈ ਤੇ ਇਸ ਨੂੰ ਲੈ ਕੇ ਸੀਐੱਸਕੇ ਦੇ ਤੇਜ਼ ਗੇਂਦਬਾਜ਼ ਦੀਪਕ ਚਾਹਰ ਨੇ ਕਿਹਾ ਕਿ, ਮਾਹੀ ਬਾਕੀ ਮੈਚਾਂ 'ਚ ਚੰਗਾ ਪ੍ਰਦਰਸ਼ਨ ਕਰ ਸਕਦੇ ਹਨ।
ਐੱਮਐੱਸ ਧੋਨੀ ਨੇ ਸਾਲ 2020 'ਚ ਯਾਨੀ ਆਈਪੀਐੱਲ ਦੇ 13ਵੇਂ ਸੀਜ਼ਨ 'ਚ ਜ਼ਿਆਦਾ ਚੰਗੀ ਬੱਲੇਬਾਜ਼ੀ ਨਹੀਂ ਕੀਤੀ ਸੀ ਤੇ 14 ਮੈਚਾਂ 'ਚ ਸਿਰਫ਼ 200 ਸਕੋਰ ਬਣਾਏ ਸਨ ਤੇ ਇਸ ਤੋਂ ਬਾਅਦ 2021 'ਚ ਵੀ ਉਨ੍ਹਾਂ ਦੀ ਬੱਲੇਬਾਜ਼ੀ ਖ਼ਾਸ ਨਹੀਂ ਦਿਖਾਈ ਦਿੱਤੀ। ਦੀਪਕ ਚਾਹਰ ਨੇ ਸਪੋਰਟਸ ਕੀੜਾ ਨਾਲ ਗੱਲ ਕਰਦਿਆਂ ਕਿਹਾ, 'ਇਕ ਬੱਲੇਬਾਜ਼ ਇਕ ਹੀ ਤਰੀਕੇ ਨਾਲ 15-20 ਸਾਲ ਤਕ ਬੱਲੇਬਾਜ਼ੀ ਨਹੀਂ ਕਰ ਸਕਦਾ ਤੇ ਨਾ ਹੀ ਉਸ ਦਾ ਫਾਰਮ ਇਕ ਤਰ੍ਹਾਂ ਦਾ ਰਹਿ ਸਕਦਾ ਹੈ। ਜੇ ਕੋਈ ਬੱਲੇਬਾਜ਼ੀ ਰੈਗੂਲਰ ਕ੍ਰਿਕਟ ਨਹੀਂ ਖੇਡ ਰਿਹਾ ਹੈ ਤਾਂ ਉਸ ਲਈ ਆਈਪੀਐੱਲ ਵਰਗੇ ਵੱਡੇ ਟੂਰਨਾਮੈਂਟ 'ਚ ਇਕਦਮ ਤੋਂ ਆ ਕੇ ਚੰਗੀ ਬੱਲੇਬਾਜ਼ੀ ਕਰਨਾ ਆਸਾਨ ਨਹੀਂ ਹੁੰਦਾ। ਉਸ 'ਚ ਖ਼ੁਦ ਨੂੰ ਢਾਲ਼ਣ ਲਈ ਥੋੜ੍ਹਾ ਸਮਾਂ ਦੇਣਾ ਹੀ ਪੈਂਦਾ ਹੈ।
ਦੀਪਕ ਚਾਹਰ ਨੇ ਕਿਹਾ, 'ਮਾਹੀ ਨੇ ਹਮੇਸ਼ਾ ਟੀਮ ਲਈ ਫਿਨਿਸ਼ਰ ਦੀ ਭੂਮਿਕਾ ਨਿਭਾਈ ਹੈ ਪਰ ਜਦੋਂ ਤੁਸੀਂ ਰੈਗੂਲਟਰੀ ਕ੍ਰਿਕਟ ਨਹੀਂ ਖੇਡ ਰਹੇ ਹਨ ਤਾਂ ਤੁਹਾਡੇ ਲਈ ਥੋੜ੍ਹਾ ਮੁਸ਼ਕਲ ਹੋ ਜਾਂਦਾ ਹੈ। ਧੋਨੀ ਨੇ ਸਾਲ 2018-19 'ਚ ਥੋੜ੍ਹੀ ਹੌਲੀ ਸ਼ੁਰੂਆਤ ਕੀਤੀ ਸੀ ਪਰ ਟੂਰਨਾਮੈਂਟ ਦੇ ਅੱਗੇ ਵਧਣ ਨਾਲ-ਨਾਲ ਉਹ ਤਾਲ 'ਚ ਆਉਂਦੇ ਚੱਲੇ ਗਏ। ਇਸ ਕਾਰਨ ਤੋਂ ਮੈਨੂੰ ਲੱਗਦਾ ਹੈ ਕਿ, ਆਈਪੀਐੱਲ 2021 ਦੇ ਦੂਜੀ ਫੇਜ਼ 'ਚ ਸਾਨੂੰ ਉਨ੍ਹਾਂ ਦੀ ਸ਼ਾਨਦਾਰ ਬੱਲੇਬਾਜ਼ੀ ਦੇਖਣ ਨੂੰ ਮਿਲੇ। ਚਾਹਰ ਨੇ ਕਿਹਾ, ਧੋਨੀ ਖੇਡ ਨੂੰ ਕਾਫੀ ਚੰਗੇ ਤਰੀਕੇ ਨਾਲ ਸਮਝ ਲੈਂਦੇ ਹਨ ਤੇ ਇਸ ਕਾਰਨ ਤੋਂ ਹੀ ਉਹ ਇਕ ਸਫਲ ਕਪਤਾਨ ਹੈ।'