ਚੇਨਈ, ਏਐੱਨਆਈ : ਮਹਿੰਦਰ ਸਿੰਘ ਧੋਨੀ ਨੇ ਆਈਪੀਐੱਲ ’ਚ ਸਾਲ 2020 ਦੇ ਖਰਾਬ ਪ੍ਰਦਰਸ਼ਨ ਤੋਂ ਬਾਅਦ ਸਾਲ 2021 ’ਚ ਚੇਨਈ ਸੁੁਪਰ ਕਿੰਗਸ ਨੂੰ ਚੌਥੀ ਵਾਰ ਚੈਂਪੀਅਨ ਬਣਾ ਦਿੱਤਾ। ਧੋਨੀ ਦੀ ਇਸ ਵੱਡੀ ਸਫਲਤਾ ਤੋਂ ਬਾਅਦ ਸਭ ਦੇ ਦਿਮਾਗ ’ਚ ਇਹ ਗੱਲ ਚੱਲ ਰਹੀ ਹੈ ਕਿ ਉਹ ਅਗਲੇ ਸਾਲ 2022 ’ਚ ਸੀਐੱਸਕੇ ਵੱਲੋਂ ਸ਼ਾਇਦ ਰਿਟੇਨ ਕੀਤੇ ਜਾਣਗੇ ਅਤੇ ਇਕ ਵਾਰ ਫਿਰ ਪੀਲੀ ਜਰਸੀ ’ਚ ਨਜ਼ਰ ਆਉਣਗੇ। ਹਾਲਾਂਕਿ ਸੀਐੱਸਕੇ ਵੱਲੋਂ ਕੁਝ ਬਿਆਨ ਅਜਿਹੇ ਵੀ ਆਏ ਜਿਸ ਤੋਂ ਲੱਗਾ ਕਿ ਕੁਝ ਅਜਿਹਾ ਹੀ ਹੋਣ ਵਾਲਾ ਹੈ ਪਰ ਹੁਣ ਮਹਿੰਦਰ ਸਿੰਘ ਧੋਨੀ ਨੇ ਕੁਝ ਅਜਿਹਾ ਬਿਆਨ ਦੇ ਦਿੱਤਾ ਹੈ ਕਿ ਉਨ੍ਹਾਂ ਦੇ ਪ੍ਰਸ਼ੰਸ਼ਕਾਂ ਨੂੰ ਸ਼ਾਇਦ ਨਿਰਾਸ਼ ਕਰਨ ਵਾਲਾ ਹੈ।
ਧੋਨੀ ਨੇ ਸ਼ਨਿਚਰਵਾਰ ਨੂੰ ਬਿਆਨ ਦਿੱਤਾ ਕਿ ਅਗਲੇ ਆਈਪੀਐੱਲ ਸੀਜ਼ਨ 2022 ’ਚ ਸੀਐੱਸਕੇ ਲਈ ਖੇਡੇ ਜਾਂ ਨਾ ਇਸ ਬਾਰੇ ’ਚ ਫੈਸਲਾ ਕਰਾਂਗੇ। ਉਨ੍ਹਾਂ ਇਹ ਵੀ ਕਿਹਾ ਹੈ ਕਿ ਹਾਲੇ ਅਗਲੇ ਸੀਜ਼ਨ ਦੇ ਸ਼ੁਰੂ ਹੋਣ ’ਚ ਕਾਫੀ ਸਮਾਂ ਹੈ। ਅਜਿਹੇ ’ਚ ਉਨ੍ਹਾਂ ਨੂੰ ਜਲਦਬਾਜ਼ੀ ’ਚ ਕੋਈ ਫੈਸਲਾ ਲੈਣ ਦੀ ਜ਼ਰੂਰਤ ਨਹੀਂ ਹੈ। ਚੇਨਈ ’ਚ ਕਰਵਾਏ ਇਕ ਸਮਾਗਮ ਦੌਰਾਨ ਧੋਨੀ ਨੇ ਕਿਹਾ ਕਿ ਮੈਂ ਇਸ ਬਾਰੇ ਸੋਚਾਗਾ ਕਿਉਂਕਿ ਅਜੇ ਬਹੁਤ ਸਮਾਂ ਹੈ। ਹਾਲੇ ਅਸੀ ਨਵੰਬਰ ’ਚ ਹਾਂ। ਆਈਪੀਐੱਲ ਅਪ੍ਰੈਲ ’ਚ ਖੇਡਿਆ ਜਾਏਗਾ। ਧੋਨੀ ਦੇ ਇਸ ਬਿਆਨ ਤੋਂ ਸਾਫ ਲੱਗ ਰਿਹਾ ਹੈ ਕਿ ਹੁਣ ਉਹ ਆਈਪੀਐੱਲ 2020 ’ਚ ਖੇਡਣਗੇ ਜਾਂ ਨਹੀਂ ਜਾਂ ਫਿਲਹਾਲ ਤਾਂ ਕੁਝ ਨਹੀਂ ਲੱਗ ਰਿਹਾ ਹੈ। ਕੁਝ ਵੀ ਹੋ ਸਕਦਾ ਹੈ ਕਿ ਉਹ ਮੈਦਾਨ ’ਚ ਦਿਖ ਵੀ ਸਕਦੇ ਹਨ ਅਤੇ ਨਹੀਂ ਵੀ।