ਨਵੀਂ ਦਿੱਲੀ, ਆਨਲਾਈਨ ਡੈਸਕ : ਇੰਡੀਅਨ ਪ੍ਰੀਮੀਅਰ ਲੀਗ ਦੇ 15ਵੇਂ ਸੀਜ਼ਨ ਲਈ ਟੀਮਾਂ ਕਮਰ ਕਸ ਰਹੀਆਂ ਹਨ। ਨਵੇਂ ਸੀਜ਼ਨ ’ਚ ਕੁੱਲ 10 ਟੀਮਾਂ ਵਿਚਕਾਰ ਟੂਰਨਾਮੈਂਟ ਦੇ ਮੁਕਾਬਲੇ ਖੇਡੇ ਜਾਣਗੇ। ਇਨ੍ਹਾਂ ਚੋਂ ਕੁੱਲ ਪੰਜ ਟੀਮਾਂ ਨੇ ਆਪਣੇ ਕਪਤਾਨ ਨੂੰ ਰਿਟੇਨ ਕੀਤਾ ਸੀ ਤਾਂ ਉੱਥੇ, ਸ਼ੁੱਕਰਵਾਰ 21 ਜਨਵਰੀ ਨੂੰ ਦੋਵੇਂ ਨਵੀਆਂ ਟੀਮਾਂ ਨੇ ਕਪਤਾਨ ਨੂੰ ਚੁਣਿਆ। ਅਗਲੇ ਮਹੀਨੇ ਹੋਣ ਵਾਲੇ ਮੈਗਾ ਆਕਸ਼ਨ ਤੋਂ ਬਾਅਦ ਹੀ ਟੀਮ ਦੇ ਕਪਤਾਨ ’ਤੇ ਫ਼ੈਸਲਾ ਹੋ ਸਕੇਗਾ।
ਲਖਨਊ ਦੀ ਟੀਮ ਨੇ ਕੇਐੱਲ ਰਾਹੁਲ ਨੂੰ, ਜਦੋਂਕਿ ਅਹਿਮਦਾਬਾਦ ਨੇ ਹਾਰਦਿਕ ਪਾਂਡਿਆ ਨੂੰ ਆਪਣੀ ਟੀਮ ਦਾ ਕਪਤਾਨ ਐਲਾਨ ਕੀਤਾ ਹੈ। ਦੋਵੇਂ ਹੀ ਨਵੀਂ ਫਰੈਂਚਾਇਜ਼ੀ ਟੀਮ ਨੇ ਮੋਟੀ ਰਕਮ ਦੇ ਕੇ ਆਪਣੇ ਕਪਤਾਨਾਂ ਨੂੰ ਟੀਮ ਨਾਲ ਜੋੜਿਆ ਹੈ। ਰਾਹੁਲ ਨੂੰ 17 ਕਰੋੜ ਰੁਪਏ, ਜਦੋਂਕਿ ਹਾਰਦਿਕ ਨੂੰ 15 ਕਰੋੜ ਦੀ ਰਕਮ ਨਾਲ ਅੀਮ ਦੇ ਕਪਤਾਨ ਦੀ ਜ਼ਿੰਮੇਵਾਰੀ ਲਈ ਚੁਣਿਆ ਗਿਆ ਹੈ। ਇਸੇ ਦੇ ਨਾਲ ਰਾਹੁਲ ਅਗਲੇ ਸੀਜ਼ਨ ’ਚ ਫਿਲਹਾਲ ਲਈ ਸਭ ਤੋਂ ਮਹਿੰਗੇ ਕਪਤਾਨ ਬਣ ਗਏ ਹਨ। ਚਲੋ ਜਾਣ ਲੈਂਦੇ ਹਾਂ ਕਿਸ ਟੀਮ ਦੇ ਕਪਤਾਨ ਨੂੰ ਕਿੰਨੀ ਸੈਲਰੀ ਦੇ ਕੇ ਰੋਕਿਆ ਗਿਆ ਹੈ।
ਰਾਹੁਲ ਹੁਣ ਤਕ ਦੇ ਸਭ ਤੋਂ ਮਹਿੰਗੇ ਕਪਤਾਨ
ਲਖਨਊ ਦੀ ਟੀਮ ਨੇ ਰਾਹੁਲ ਨੂੰ 17 ਕਰੋੜ ਰੁਪਏ ਦੇ ਕਰਾਰ ਕੀਤਾ ਹੈ। ਦੂਜੇ ਨੰਬਰ ’ਤੇ 16 ਕਰੋੜ ਰੁਪਏ ਰਿਟੇਨ ਕੀਤੇ ਗਏ। ਮੁੰਬਈ ਇੰਡੀਅਨਜ਼ ਦੇ ਕਪਤਾਨ ਰੋਹਿਤ ਸ਼ਰਮਾ ਅਤੇ ਦਿੱਲੀ ਕੈਪੀਟਲਜ਼ ਦੇ ਰਿਸ਼ਭ ਪੰਤ ਦਾ ਨੰਬਰ ਆਉਂਦਾ ਹੈ। ਅਹਿਮਦਾਬਾਦ ਨੇ ਹਾਰਦਿਕ ਨੂੰ 15 ਕਰੋੜ ਰੁਪਏ ਦੀ ਰਕਮ ਦੇ ਕੇ ਟੀਮ ਨਾਲ ਜੋੜਿਆ ਹੈ। ਸਨਰਾਈਜ਼ਰਸ ਹੈਦਰਾਬਾਦ ਨੇ ਕੇਨ ਵਿਲੀਅਮਸਨ ਨੂੰ ਰੋਕਿਆ ਹੈ, ਤਾਂ ਉੱਥੇ ਰਾਜਸਥਾਨ ਰਾਇਲਜ਼ ਨੇ ਵੀ ਇੰਨੀ ਹੀ ਰਕਮ ਨਾਲ ਸੰਜੂ ਸੈਮਸਨ ਨੂੰ ਰਿਟੇਨ ਕਰਨ ਦਾ ਫ਼ੈਸਲਾ ਕੀਤਾ। ਚੇਨਈ ਸੁਪਰ ਕਿੰਗਸ ਦੀ ਕਪਤਾਨੀ ਕਰਨ ਵਾਲੇ ਮਹਿੰਦਰ ਸਿੰਘ ਧੋਨੀ ਨੂੰ 12 ਕਰੋੜ ਰੁਪਏ ਰਿਟੇਨ ਕੀਤਾ ਗਿਆ ਹੈ।
ਆਈਪੀਐੱਲ ਦੇ ਮੌਜੂਦਾ ਕਪਤਾਨ ਦੀ ਸੈਲਰੀ
ਲਖਨਊ : ਕੇਐੱਲ ਰਾਹੁਲ 17 ਕਰੋੜ
ਮੁੰਬਈ ਇੰਡੀਅਨਜ਼ : ਰੋਹਿਤ ਸ਼ਰਮਾ 16 ਕਰੋੜ
ਦਿੱਲੀ ਕੈਪੀਟਲਜ਼ : ਰਿਸ਼ਭ ਪੰਤ 16 ਕਰੋੜ
ਅਹਿਮਦਾਬਾਦ : ਹਾਰਦਿਕ ਪਾਂਡਿਆ 15 ਕਰੋੜ
ਸਨਰਾਈਜ਼ਰਸ ਹੈਦਰਾਬਾਦ : ਕੇਨ ਵਿਲੀਅਮਸਨ 14 ਕਰੋੜ
ਰਾਜਸਥਾਨ ਰਾਇਲਜ਼ : ਸੰਜੂ ਸੈਮਸਨ 14 ਕਰੋੜ
ਚੇਨਈ ਸੁਪਰ ਕਿੰਗਜ : ਮਹਿੰਦਰ ਸਿੰਘ ਧੋਨੀ 12 ਕਰੋੜ