ਨਵੀਂ ਦਿੱਲੀ (ਜੇਐੱਨਐੱਨ) : ਚੇਨਈ ਸੁਪਰ ਕਿੰਗਜ਼ (ਸੀਐੱਸਕੇ) ਨੂੰ ਚਾਰ ਵਾਰ ਆਈਪੀਐੱਲ ਦਾ ਖ਼ਿਤਾਬ ਦਿਵਾਉਣ ਵਾਲੇ ਕਪਤਾਨ ਮਹਿੰਦਰ ਸਿੰਘ ਧੋਨੀ ਨੂੰ ਇਸ ਫਰੈਂਚਾਈਜ਼ੀ ਨੇ 2022 ਦੇ ਅਗਲੇ ਸੈਸ਼ਨ ਲਈ ਆਪਣੇ ਸਟਾਰ ਹਰਫ਼ਨਮੌਲਾ ਰਵਿੰਦਰ ਜਡੇਜਾ ਤੋਂ ਘੱਟ ਕੀਮਤ ’ਤੇ ਰਿਟੇਨ ਕੀਤਾ ਹੈ। ਧੋਨੀ ਨੂੰ 12 ਕਰੋੜ ਤੇ ਰਵਿੰਦਰ ਨੂੰ 16 ਕਰੋੜ ਦੇ ਕੇ ਟੀਮ ਵਿਚ ਕਾਇਮ ਰੱਖਿਆ ਗਿਆ ਹੈ। ਰਾਇਲ ਚੈਲੰਜਰਜ਼ ਬੈਂਗਲੁਰੂ (ਆਰਸੀਬੀ) ਨੇ ਵਿਰਾਟ ਕੋਹਲੀ ਨੂੰ 15 ਕਰੋੜ, ਗਲੇਨ ਮੈਕਸਵੈਲ ਨੂੰ 11 ਕਰੋੜ, ਮੁਹੰਮਦ ਸਿਰਾਜ ਨੂੰ ਸੱਤ ਕਰੋੜ, ਮੁੰਬਈ ਇੰਡੀਅਨਜ਼ ਨੇ ਰੋਹਿਤ ਸ਼ਰਮਾ ਨੂੰ 16 ਕਰੋੜ, ਜਸਪ੍ਰੀਤ ਬੁਮਰਾਹ ਨੂੰ 12 ਕਰੋੜ, ਸੂਰਿਆ ਕੁਮਾਰ ਯਾਦਵ ਨੂੰ ਅੱਠ ਕਰੋੜ ਤੇ ਕਿਰੋਨ ਪੋਲਾਰਡ ਨੂੰ ਛੇ ਕਰੋੜ, ਪੰਜਾਬ ਕਿੰਗਜ਼ ਨੇ ਮਯੰਕ ਅਗਰਵਾਲ ਨੂੰ 12 ਕਰੋੜ ਤੇ ਅਰਸ਼ਦੀਪ ਸਿੰਘ ਨੂੰ ਚਾਰ ਕਰੋੜ, ਸਨਰਾਈਜ਼ਰਜ਼ ਹੈਦਰਾਬਾਦ ਨੇ ਕੇਨ ਵਿਲੀਅਮਸਨ ਨੂੰ 14 ਕਰੋੜ, ਅਬਦੁਲ ਸਮਦ ਨੂੰ ਚਾਰ ਕਰੋੜ, ਉਮਰਾਨ ਮਲਿਕ ਨੂੰ ਚਾਰ ਕਰੋੜ, ਚੇਨਈ ਨੇ ਰਵਿੰਦਰ ਜਡੇਜਾ ਨੂੰ 16 ਕਰੋੜ, ਮਹਿੰਦਰ ਸਿੰਘ ਧੋਨੀ ਨੂੰ 12 ਕਰੋੜ, ਮੋਇਨ ਅਲੀ ਨੂੰ ਅੱਠ ਕਰੋੜ ਤੇ ਰੁਤੂਰਾਜ ਗਾਇਕਵਾੜ ਨੂੰ ਛੇ ਕਰੋੜ, ਦਿੱਲੀ ਕੈਪੀਟਲਜ਼ ਨੇ ਰਿਸ਼ਭ ਪੰਤ ਨੂੰ 16 ਕਰੋੜ, ਅਕਸ਼ਰ ਪਟੇਲ ਨੂੰ ਨੌਂ ਕਰੋੜ, ਪਿ੍ਰਥਵੀ ਸ਼ਾਅ ਨੂੰ 7.5 ਕਰੋੜ, ਐਨਰਿਕ ਨਾਰਤਜੇ ਨੂੰ 6.5 ਕਰੋੜ, ਕੋਲਕਾਤਾ ਨਾਈਟਰਾਈਡਰਜ਼ ਨੇ ਆਂਦਰੇ ਰਸੇਲ ਨੂੰ 12 ਕਰੋੜ, ਵਰੁਣ ਚੱਕਰਵਰਤੀ ਨੂੰ ਅੱਠ ਕਰੋੜ, ਵੈਂਕਟੇਸ਼ ਅਈਅਰ ਨੂੰ ਅੱਠ ਕਰੋੜ ਤੇ ਸੁਨੀਲ ਨਰੇਨ ਨੂੰ ਛੇ ਕਰੋੜ ਅਤੇ ਰਾਜਸਥਾਨ ਰਾਇਲਜ਼ ਟੀਮ ਨੇ ਸੰਜੂ ਸੈਮਸਨ ਨੂੰ 14 ਕਰੋੜ, ਜੋਸ ਬਟਲਰ ਨੂੰ 10 ਕਰੋੜ ਤੇ ਯਸ਼ਸਵੀ ਜਾਇਸਵਾਲ ਨੂੰ ਚਾਰ ਕਰੋੜ ਰੁਪਏ ਵਿਚ ਟੀਮ ’ਚ ਕਾਇਮ ਰੱਖਿਆ ਹੈ।
ਟੀਮਾਂ ਕੋਲ ਬਕਾਇਆ ਰਕਮ
ਰਾਇਲ ਚੈਲੰਜਰਜ਼ ਬੈਂਗਲੁਰੂ ਕੋਲ ਹੁਣ ਬਕਾਇਆ ਰਕਮ 57 ਕਰੋੜ ਰੁਪਏ ਹੈ ਜਦਕਿ ਮੁੰਬਈ ਇੰਡੀਅਨਜ਼ ਕੋਲ 48 ਕਰੋੜ, ਪੰਜਾਬ ਕਿੰਗਜ਼ ਕੋਲ 72 ਕਰੋੜ, ਸਨਰਾਈਜ਼ਰਜ਼ ਹੈਦਰਾਬਾਦ ਕੋਲ 68 ਕਰੋੜ, ਚੇਨਈ ਸੁਪਰ ਕਿੰਗਜ਼ ਕੋਲ 48 ਕਰੋੜ, ਦਿੱਲੀ ਕੈਪੀਟਲਜ਼ ਕੋਲ 47.5 ਕਰੋੜ, ਕੋਲਕਾਤਾ ਨਾਈਟ ਰਾਈਡਰਜ਼ ਕੋਲ 48 ਕਰੋੜ ਅਤੇ ਰਾਜਸਥਾਨ ਰਾਇਲਜ਼ ਕੋਲ 62 ਕਰੋੜ ਰੁਪਏ ਬਕਾਇਆ ਰਕਮ ਬਚੀ ਹੈ।