ਜੇਐੱਨਐੱਨ, ਨਵੀਂ ਦਿੱਲੀ : ਭਾਰਤ ਤੇ ਇੰਗਲੈਂਡ ਵਿਚਕਾਰ ਖੇਡਿਆ ਜਾਣ ਵਾਲਾ ਡੇਅ ਨਾਈਟ ਟੈਸਟ ਮੈਚ ਦਾ ਲੰਬੇ ਸਮੇਂ ਤੋਂ ਇੰਤਜ਼ਾਰ ਕੀਤਾ ਜਾ ਰਿਹਾ ਹੈ। ਚਾਰ ਮੈਚਾਂ ਦੀ ਸੀਰੀਜ਼ ਦਾ ਤੀਜਾ ਮੈਚ ਪਿੰਕ ਬਾਲ ਤੋਂ ਖੇਡਿਆ ਜਾਣਾ ਹੈ। 24 ਫਰਵਰੀ ਤੋਂ ਦੁਨੀਆ ਦੇ ਸਭ ਤੋਂ ਵੱਡੇ ਅਹਿਮਦਾਬਾਦ ਦੇ ਸਰਦਾਰ ਪਟੇਲ ਸਟੇਡੀਅਮ 'ਚ ਇਹ ਮੁਕਾਬਲਾ ਖੇਡਿਆ ਜਾਣਾ ਹੈ। ਸੀਰੀਜ਼ ਦੇ ਪਹਿਲੇ ਦੋ ਮੈਚਾਂ 'ਚ ਦੋਵੇਂ ਟੀਮਾਂ ਇਕ ਮੈਚ ਜਿੱਤ ਕੇ ਬਰਾਬਰੀ 'ਤੇ ਹੈ। ਤੀਜੇ ਟੈਸਟ ਮੈਚ ਨਾਲ ਜੁੜੀ ਸਾਰੀਆਂ ਗੱਲਾਂ ਜਾਣ ਲਓ।
- ਭਾਰਤ ਤੇ ਇੰਗਲੈਂਡ ਵਿਚਕਾਰ ਤੀਜਾ ਟੈਸਟ ਮੈਚ ਕਦੋਂ ਖੇਡਿਆ ਜਾਵੇਗਾ?
ਦੋਵਾਂ ਟੀਮਾਂ ਵਿਚਕਾਰ ਸੀਰੀਜ਼ ਦਾ ਤੀਜਾ ਮੁਕਾਬਲਾ ਬੁੱਧਵਾਰ 24 ਫਰਵਰੀ ਤੋਂ ਐਤਵਾਰ 28 ਫਰਵਰੀ ਵਿਚਕਾਰ ਖੇਡਿਆ ਜਾਵੇਗਾ।
- ਭਾਰਤ ਤੇ ਇੰਗਲੈਂਡ ਵਿਚਕਾਰ ਤੀਜਾ ਟੈਸਟ ਮੈਚ ਕਿੱਥੇ ਖੇਡਿਆ ਜਾਵੇਗਾ?
ਦੋਵਾਂ ਦੇਸ਼ਾਂ ਵਿਚਕਾਰ ਇਹ ਮੁਕਾਬਲਾ ਅਹਿਮਦਾਬਾਦ ਦੇ ਸਰਦਾਰ ਪਟੇਲ ਸਟੇਡੀਅਮ 'ਚ ਖੇਡਿਆ ਜਾਣਾ ਹੈ।
ਭਾਰਤ ਤੇ ਇੰਗਲੈਂਡ ਵਿਚਕਾਰ ਤੀਜਾ ਟੈਸਟ ਮੈਚ ਕਿਹੜੇ ਸਮੇਂ ਸ਼ੁਰੂ ਹੋਵੇਗਾ?
ਦੋਵਾਂ ਦੇਸ਼ਾਂ ਵਿਚਕਾਰ ਖੇਡਿਆ ਜਾਣ ਵਾਲਾ ਤੀਜਾ ਟੈਸਟ ਮੈਚ ਦੁਪਹਿਰ 2 ਵੱਜ ਕੇ 30 ਮਿੰਟ 'ਤੇ ਸ਼ੁਰੂ ਹੋਵੇਗਾ। ਟਾਸ ਅੱਧਾ ਘੰਟਾ ਪਹਿਲਾਂ 2 ਵਜੇ ਕੀਤਾ ਜਾਵੇਗਾ।
- ਭਾਰਤ ਤੇ ਇੰਗਲੈਂਡ ਵਿਚਕਾਰ ਤੀਜਾ ਟੈਸਟ ਕਿਹੜੇ ਟੀਵੀ ਚੈਨਲ ਤੇ ਦੇਖਿਆ ਜਾ ਸਕਦਾ ਹੈ?
ਦੋਵਾਂ ਦੇਸ਼ਾਂ ਵਿਚਕਾਰ ਖੇਡਿਆ ਜਾਣ ਵਾਲਾ ਤੀਜੇ ਟੈਸਟ ਮੈਚ ਨੂੰ ਸਟਾਰ ਸਪੋਰਟਸ ਨੈੱਟਵਰਕ 'ਤੇ ਲਾਈਵ ਦੇਖਿਆ ਜਾ ਸਕਦਾ ਹੈ।
- ਭਾਰਤ ਤੇ ਇੰਗਲੈਂਡ ਵਿਚਕਾਰ ਤੀਜਾ ਟੈਸਟ ਮੈਚ ਦੀ ਆਨਲਾਈਨ ਲਾਈਵ ਸਟ੍ਰੀਮਿੰਗ ਕਿੱਥੇ ਦੇਖੀ ਜਾ ਸਕਦੀ ਹੈ?