ਜੇਐੱਨਐੱਨ, ਨਵੀਂ ਦਿੱਲੀ: ਭਾਰਤ ਅਤੇ ਸ਼੍ਰੀਲੰਕਾ ਵਿਚਾਲੇ ਦੋ ਮੈਚਾਂ ਦੀ ਟੈਸਟ ਸੀਰੀਜ਼ ਦਾ ਪਹਿਲਾ ਮੈਚ ਮੋਹਾਲੀ 'ਚ ਖੇਡਿਆ ਜਾ ਰਿਹਾ ਹੈ। ਇਸ ਮੈਚ 'ਚ ਭਾਰਤੀ ਕਪਤਾਨ ਰੋਹਿਤ ਸ਼ਰਮਾ ਨੇ ਟਾਸ ਜਿੱਤ ਕੇ ਪਹਿਲਾਂ ਬੱਲੇਬਾਜ਼ੀ ਕਰਨ ਦਾ ਫੈਸਲਾ ਕੀਤਾ। ਇਸ ਮੈਚ 'ਚ ਪਹਿਲੇ ਦਿਨ ਦੀ ਖੇਡ ਖਤਮ ਹੋਣ ਤੱਕ ਭਾਰਤ ਨੇ ਪਹਿਲੀ ਪਾਰੀ 'ਚ 6 ਵਿਕਟਾਂ ਦੇ ਨੁਕਸਾਨ 'ਤੇ 357 ਦੌੜਾਂ ਬਣਾਈਆਂ ਸਨ। ਇਸ ਸਮੇਂ ਭਾਰਤ ਲਈ ਰਵਿੰਦਰ ਜਡੇਜਾ ਨਾਬਾਦ 45 ਅਤੇ ਆਰ ਅਸ਼ਵਿਨ 10 ਦੌੜਾਂ ਬਣਾ ਕੇ ਕ੍ਰੀਜ਼ 'ਤੇ ਮੌਜੂਦ ਹਨ। ਖੇਡ ਦੇ ਪਹਿਲੇ ਦਿਨ ਰਿਸ਼ਭ ਪੰਤ ਸਿਰਫ਼ 4 ਦੌੜਾਂ ਬਣਾ ਕੇ ਸੈਂਕੜਾ ਬਣਾਉਣ ਤੋਂ ਖੁੰਝ ਗਿਆ ਅਤੇ ਉਸ ਨੇ 96 ਦੌੜਾਂ ਦੀ ਪਾਰੀ ਖੇਡੀ, ਜਦਕਿ ਤੀਜੇ ਨੰਬਰ 'ਤੇ ਹਨੁਮਾ ਵਿਹਾਰੀ ਨੇ 58 ਦੌੜਾਂ ਦਾ ਯੋਗਦਾਨ ਦਿੱਤਾ।
ਭਾਰਤ ਨੇ ਆਪਣਾ ਦੂਸਰਾ ਵਿਕੇਟ ਮਯੰਕ ਅਗਰਵਾਲ ਦੇ ਰੂਪ 'ਚ ਗਵਾਇਆ ਹੈ। ਮਯੰਕ ਨੇ 33 ਦੌਡ਼ਾਂ ਬਣਾਈਆਂ ਤੇ ਉਨ੍ਹਾਂ ਨੂੰ ਲਸਿਥ ਐਂਬੂਲਡੇਨਿਆ ਨੇ ਆਊਟ ਕੀਤਾ। ਭਾਰਤ ਨੂੰ ਪਹਿਲਾ ਝਟਕਾ ਰੋਹਿਤ ਸ਼ਰਮਾ ਦੇ ਰੂਪ 'ਚ ਲੱਗਿਆ ਹੈ। ਜਿੰਨ੍ਹਾਂ ਨੇ 29 ਰਨ ਦੀ ਛੋਟੀ ਜਿਹੀ ਪਾਰੀ ਖੇਡੀ ਹੈ। ਰੋਹਿਤ ਨੂੰ ਲਾਹਿਰੂ ਕੁਮਾਰਾ ਨੇ ਲਮਕਲ ਦੇ ਹੱਥੋ ਆਊਟ ਕਰਵਾਇਆ ਹੈ।ਵਿਰਾਟ ਕੋਹਲੀ ਨੇ ਆਪਣੇ 100ਵੇਂ ਟੈਸਟ ਮੈਚ ਦੀ ਪਹਿਲੀ ਪਾਰੀ ਵਿੱਚ 45 ਦੌੜਾਂ ਬਣਾਈਆਂ ਅਤੇ ਐਂਬੁਲਡੇਨੀਆ ਦੁਆਰਾ ਬੋਲਡ ਹੋ ਗਏ। ਹਨੁਮਾ ਵਿਹਾਰੀ ਨੇ 58 ਦੌੜਾਂ ਦੀ ਪਾਰੀ ਖੇਡੀ ਅਤੇ ਉਨ੍ਹਾਂ ਨੂੰ ਵਿਸ਼ਵਾ ਫਰਨਾਂਡੋ ਨੇ ਆਊਟ ਕੀਤਾ।
ਭਾਰਤ ਦੇ ਪਲੇਇੰਗ ਇਲੈਵਨ
ਰੋਹਿਤ ਸ਼ਰਮਾ (ਸੀ), ਮਯੰਕ ਅਗਰਵਾਲ, ਹਨੁਮਾ ਵਿਹਾਰੀ, ਵਿਰਾਟ ਕੋਹਲੀ, ਸ਼੍ਰੇਅਸ ਅਈਅਰ, ਰਿਸ਼ਭ ਪੰਤ (ਵਿਕੇਟਰ), ਰਵਿੰਦਰ ਜਡੇਜਾ, ਰਵੀਚੰਦਰਨ ਅਸ਼ਵਿਨ, ਮੁਹੰਮਦ ਸ਼ਮੀ, ਜਸਪ੍ਰੀਤ ਬੁਮਰਾਹ, ਜਯੰਤ ਯਾਦਵ
ਸ਼੍ਰੀਲੰਕਾ ਦੀ ਪਲੇਇੰਗ ਇਲੈਵਨ
ਦਿਮੁਥ ਕਰੁਣਾਰਤਨੇ (ਕਪਤਾਨ), ਲਾਹਿਰੂ ਥਿਰੀਮਨੇ, ਪਥੁਮ ਨਿਸਾਂਕਾ, ਚਰਿਤ ਅਸਲੰਕਾ, ਐਂਜੇਲੋ ਮੈਥਿਊਜ਼, ਧਨੰਜਯਾ ਡੀ ਸਿਲਵਾ, ਨਿਰੋਸ਼ਨ ਡਿਕਵੇਲਾ (ਡਬਲਯੂ ਕੇ), ਸੁਰੰਗਾ ਲਕਮਲ, ਵਿਸ਼ਵਾ ਫਰਨਾਂਡੋ, ਲਸਿਥ ਐਮਬੁਲਡੇਨੀਆ, ਲਾਹਿਰੂ ਕੁਮਾਰਾ।
ਪੁਜਾਰਾ ਦੀ ਜਗ੍ਹਾ ਹਨੁਮਾ ਵਿਹਾਰੀ ਤੇ ਰਹਾਣੇ ਦੀ ਜਗ੍ਹਾ ਸ਼੍ਰੇਅਸ ਨੂੰ ਮਿਲਿਆ ਮੌਕਾ
ਪਹਿਲੇ ਟੈਸਟ ਲਈ ਭਾਰਤੀ ਪਲੇਇੰਗ ਇਲੈਵਨ ਵਿੱਚ, ਪੁਜਾਰਾ ਨੂੰ ਹਨੁਮਾ ਦੀ ਥਾਂ ਤੀਜੇ ਨੰਬਰ 'ਤੇ, ਜਦਕਿ ਰਹਾਣੇ ਨੂੰ ਸ਼੍ਰੇਅਸ ਅਈਅਰ ਦੀ ਥਾਂ ਪੰਜਵੇਂ ਨੰਬਰ 'ਤੇ ਲਿਆ ਗਿਆ। ਇਸ ਦੇ ਨਾਲ ਹੀ ਇਸ ਟੀਮ 'ਚ ਤਿੰਨ ਸਪਿਨਰ ਤੇ ਦੋ ਤੇਜ਼ ਗੇਂਦਬਾਜ਼ ਸ਼ਾਮਲ ਸਨ। ਸ਼ਮੀ ਤੇ ਬੁਮਰਾਹ ਤੇਜ਼ ਗੇਂਦਬਾਜ਼ੀ ਦੀ ਜ਼ਿੰਮੇਵਾਰੀ ਸੰਭਾਲਣਗੇ, ਜਦਕਿ ਜਡੇਜਾ, ਅਸ਼ਵਿਨ ਅਤੇ ਜਯੰਤ ਯਾਦਵ ਸਪਿਨ ਹਮਲੇ ਦੀ ਜ਼ਿੰਮੇਵਾਰੀ ਸੰਭਾਲਣਗੇ।