ਜਾਗਰਣ ਨਿਊਜ਼ ਨੈੱਟਵਰਕ, ਨਵੀਂ ਦਿੱਲੀ : ਟੈਸਟ ਸੀਰੀਜ਼ ’ਚ ਹਾਰ ਤੋਂ ਬਾਅਦ ਮੇਜ਼ਬਾਨ ਟੀਮ ਦੇ ਹੱਥੋਂ ਵਨਡੇ ਸੀਰੀਜ਼ ਵਿਚ ਵੀ ਹਾਰ ਦਾ ਸਾਹਮਣਾ ਕਰਨਾ ਪਿਆ। ਜਾਨੇਮਨ ਮਲਾਨ ਅਤੇ ਕਵਿੰਟਨ ਡਿਕਾਕ ਦੇ ਅਰਧ ਸੈਂਕੜੇ ਦੀ ਬਦੌਲਤ ਦੱਖਣੀ ਅਫਰੀਕਾ ਨੇ ਪਾਰਲ ਵਿਚ ਸ਼ੁੱਕਰਵਾਰ ਨੂੰ ਦੂਜੇ ਵਨਡੇ ਮੈਚ ਨੂੰ ਸੱਤ ਵਿਕਟਾਂ ਨਾਲ ਜਿੱਤ ਕੇ ਤਿੰਨ ਮੈਚਾਂ ਦੀ ਵਨਡੇ ਸੀਰੀਜ਼ ’ਤੇ ਕਬਜ਼ਾ ਕਰਦਾ ਹੋਏ 2-0 ਦੀ ਅਜੇਤੂ ਬੜ੍ਹਤ ਹਾਸਲ ਕਰ ਲਈ ਹੈ। ਰਿਸ਼ਭ ਪੰਤ ਨੇ 71 ਗੇਂਦਾਂ ਵਿਚ ਕਰੀਅਰ ਦੀ ਸਰਬੋਤਮ 85 ਦੌੜਾਂ ਦੀ ਪਾਰੀ ਖੇਡੀ, ਜਿਸਦੇ ਨਾਲ ਭਾਰਤ ਨੇ 50 ਓਵਰਾਂ ਵਿਚ ਛੇ ਵਿਕਟਾਂ ’ਤੇ 287 ਦੌੜਾਂ ਦਾ ਸਕੋਰ ਬਣਾਇਆ। ਲੇਕਿਨ ਮਲਾਨ ਅਤੇ ਡਿਕਾਕ ਦੀਆਂ ਪਾਰੀਆਂ ਦੇ ਅੱਗੇ ਇਹ ਸਕੋਰ ਬੌਣਾ ਸਾਬਤ ਹੋਇਆ। ਮਲਾਨ ਨੇ 108 ਗੇਂਦਾਂ ’ਤੇ ਅੱਠ ਚੌਕਿਆਂ ਅਤੇ ਇਕ ਛੱਕੇ ਦੀ ਮਦਦ ਨਾਲ 91 ਦੌੜਾਂ ਬਣਾਈਆਂ, ਜਦੋਂ ਕਿ ਡਿਕਾਕ ਨੇ 66 ਗੇਂਦਾਂ ’ਤੇ ਸੱਤ ਚੌਕੀਆਂ ਅਤੇ ਤਿੰਨ ਛੱਕੀਆਂ ਦੀ ਮਦਦ ਨਾਲ ਤਾਬੜਤੋੜ 78 ਦੌੜਾਂ ਬਣਾਈਆਂ। ਇਨ੍ਹਾਂ ਦੋਵਾਂ ਦੀਆਂ ਪਾਰੀਆਂ ਦੇ ਦਮ ’ਤੇ ਦੱਖਣੀ ਅਫਰੀਕਾ ਨੇ 48.1 ਓਵਰ ਵਿਚ ਤਿੰਨ ਵਿਕਟਾਂ ’ਤੇ 288 ਦੌੜਾਂ ਬਣਾ ਕੇ ਮੈਚ ਅਤੇ ਸੀਰੀਜ਼ ਆਪਣੇ ਨਾਮ ਕਰ ਲਈ।
ਵਿਰਾਟ ਕੋਹਲੀ ਨੇ ਟੈਸਟ ਸੀਰੀਜ਼ ਵਿਚ ਹਾਰ ਤੋਂ ਬਾਅਦ ਟੈਸਟ ਕਪਤਾਨੀ ਵੀ ਛੱਡ ਦਿੱਤੀ ਸੀ, ਜਦੋਂ ਕਿ ਇਸ ਦੌਰੇ ਲਈ ਚੋਣ ਕਰਤਾਵਾਂ ਨੇ ਪਹਿਲਾਂ ਹੀ ਸੀਮਤ ਓਵਰ ਸੀਰੀਜ਼ ਲਈ ਰੋਹਿਤ ਸ਼ਰਮਾ ਨੂੰ ਕਪਤਾਨ ਨਿਯੁਕਤ ਕੀਤਾ ਸੀ। ਰੋਹਿਤ ਜ਼ਖਮੀ ਹੋਣ ਦੀ ਵਜ੍ਹਾ ਨਾਲ ਇਸ ਦੌਰੇ ’ਤੇ ਨਹੀਂ ਗਏ। ਅਜਿਹੇ ਵਿਚ ਇਕ ਟੈਸਟ ਅਤੇ ਸੀਮਤ ਓਵਰ ਫਾਰਮੈਟ ਵਿਚ ਕੇਐੱਲ ਰਾਹੁਲ ਨੂੰ ਕਪਤਾਨੀ ਕਰਨ ਦਾ ਮੌਕਾ ਮਿਲਿਆ। ਰਾਹੁਲ ਦੀ ਕਪਤਾਨੀ ਵਿਚ ਭਾਰਤ ਨੂੰ ਦੂਜੇ ਟੈਸਟ ਵਿਚ ਹਾਰ ਮਿਲੀ ਅਤੇ ਹੁਣ ਸ਼ੁਰੂਆਤੀ ਦੋਨਾਂ ਵਨਡੇ ਵੀ ਭਾਰਤ ਉਸ ਦੀ ਕਪਤਾਨੀ ਵਿਚ ਹਾਰ ਗਿਆ। ਹੁਣ ਜਦੋਂ ਇਹ ਚਰਚਾ ਚੱਲ ਰਹੀ ਹੈ ਕਿ ਟੈਸਟ ਫਾਰਮੈਟ ਦਾ ਕਪਤਾਨ ਕਿਸ ਨੂੰ ਬਣਾਇਆ ਜਾਵੇ, ਜਦੋਂ ਕਿ ਦੌੜ ਵਿਚ ਰੋਹਿਤ ਦੇ ਨਾਲ-ਨਾਲ ਰਾਹੁਲ ਵੀ ਸ਼ਾਮਲ ਹਨ ਪਰ ਰਾਹੁਲ ਦੀ ਕਪਤਾਨੀ ਵਿਚ ਦਮ ਨਹੀਂ ਨਜ਼ਰ ਆ ਰਿਹਾ। ਉਹ ਟੀਮ ਨੂੰ ਪ੍ਰਭਾਵਿਤ ਕਰਨ ਵਿਚ ਅਸਫਲ ਰਹੇ ਹੈ। ਉਹ ਦਬਾਅ ਵਿਚ ਲੱਗ ਰਹੇ ਹੈ ਜਿਸਦਾ ਅਸਰ ਉਸ ਦੀ ਬੱਲੇਬਾਜ਼ੀ ’ਚ ਵੀ ਨਜ਼ਰ ਆ ਰਿਹਾ ਹੈ।
ਟੀਚੇ ਦਾ ਪਿੱਛਾ ਕਰਦੇ ਹੋਏ ਮਲਾਨ ਅਤੇ ਡਿਕਾਕ ਨੇ ਦੱਖਣੀ ਅਫਰੀਕਾ ਨੂੰ ਜਬਰਦਸਤ ਸ਼ੁਰੂਆਤ ਦਵਾਈ। ਦੋਨਾਂ ਨੇ ਪਹਿਲੇ ਵਿਕਟ ਲਈ 132 ਦੌੜਾਂ ਦੀ ਸਾਂਝੇਦਾਰੀ ਕੀਤੀ। ਇਸ ਸਾਂਝੇਦਾਰੀ ਨੂੰ 22ਵੇਂ ਓਵਰ ਦੀ ਆਖਰੀ ਗੇਂਦ ’ਤੇ ਸ਼ਾਰਦੁਲ ਠਾਕੁਰ ਨੇ ਡਿਕਾਕ ਨੂੰ ਐੱਲਬੀਡਬਲਯੂ ਆਊਟ ਕਰਕੇ ਤੋੜਿਆ। ਇੱਥੋਂ ਮਲਾਨ ਨੂੰ ਕਪਤਾਨ ਤੇਂਬਾ ਬਾਵੁਮਾ ਦਾ ਨਾਲ ਮਿਲਿਆ। ਦੋਨਾਂ ਨੇ ਦੂਜੇ ਵਿਕਟ ਲਈ 80 ਦੌੜਾਂ ਦੀ ਸਾਂਝੇਦਾਰੀ ਕਰਦੇ ਹੋਏ ਸਕੋਰ ਨੂੰ 212 ਦੌੜਾਂ ਤਕ ਪਹੁੰਚਾਇਆ। ਇਸਦੇ ਬਾਅਦ ਏਡੇਨ ਮਾਰਕਰੈਮ ਅਤੇ ਰਾਸੀ ਵੇਨ ਡੇਰ ਡੁਸੇਨ ਨੇ 74 ਦੌੜਾਂ ਦੀ ਅਟੂਟ ਸਾਂਝੇਦਾਰੀ ਕਰ ਭਾਰਤ ਦੇ ਮਨਸੂਬੀਆਂ ’ਤੇ ਪਾਣੀ ਫੇਰ ਦਿੱਤਾ। ਮਾਰਕਰੈਮ 41 ਗੇਂਦਾਂ ’ਤੇ ਚਾਰ ਚੌਕੀਆਂ ਦੀ ਮਦਦ ਨਾਲ 37 ਦੌੜਾਂ ਬਣਾਕੇ ਅਜੇਤੂ ਰਹੇ, ਜਦੋਂ ਕਿ ਡੁਸੇਨ ਨੇ ਵੀ ਅਜੇਤੂ 37 ਦੌੜਾਂ ਬਣਾਈਆਂ, ਪਰ ਇਸਦੇ ਲਈ ਉਸ ਨੇ 38 ਗੇਂਦਾਂ ਖੇਡੀਆਂ ਅਤੇ ਦੋ ਚੌਕੇ ਲਾਏ।
ਇਸ ਤੋਂ ਪਹਿਲਾਂ ਟਾਸ ਜਿੱਤਣ ਤੋਂ ਬਾਅਦ ਕਪਤਾਨ ਕੇਐੱਲ ਰਾਹੁਲ ਇਕ ਨੋਕ ’ਤੇ ਸੰਭਲ ਕਰ ਬੱਲੇਬਾਜ਼ੀ ਕਰ ਰਹੇ ਸਨ ਤਾਂ ਉਥੇ ਹੀ, ਦੂਜੇ ਪਾਸੇ ਸ਼ਿਖਰ ਧਵਨ (38 ਗੇਂਦ ਵਿਚ 29 ਦੌੜਾਂ) ਚੰਗੀ ਸ਼ੁਰੂਆਤ ਨੂੰ ਵੱਡੀ ਪਾਰੀ ਵਿਚ ਨਹੀਂ ਬਦਲ ਸਕੇ। ਮਾਰਕਰੈਮ ਨੇ ਧਵਨ ਨੂੰ ਆਊਟ ਕਰ ਇਕ ਵਾਰ ਫਿਰ ਭਾਰਤੀ ਸਲਾਮੀ ਸਾਂਝੇ ਨੂੰ ਤੋੜਿਆ। ਧਵਨ ਅਤੇ ਰਾਹੁਲ ਨੇ 63 ਦੌੜਾਂ ਦੀ ਸਾਂਝੇਦਾਰੀ ਕੀਤੀ। ਸਾਬਕਾ ਕਪਤਾਨ ਕੋਹਲੀ ਬਿਨਾਂ ਖਾਤੇ ਖੋਲ੍ਹੇ ਹੀ ਕੇਸ਼ਵ ਮਹਾਰਾਜ ਦੀ ਗੇਂਦ ’ਤੇ ਡੈਬਿਊ ਕਰ ਰਹੇ ਸਿਸਾਂਡਾ ਮਗਲਾ ਨੂੰ ਆਸਾਨ ਕੈਚ ਫੜਾ ਬੈਠੇ।
ਪੰਤ ਨੇ ਕਰੀਜ਼ ’ਤੇ ਥੋੜ੍ਹਾ ਸਮਾਂ ਗੁਜ਼ਾਰਨ ਦੇ ਬਾਅਦ ਦੱਖਣੀ ਅਫਰੀਕਾ ਦੇ ਖੱਬੇ ਹੱਥ ਦੇ ਦੋਨਾਂ ਸਪਿੰਨਰਾਂ ਕੇਸ਼ਵ ਮਹਾਰਾਜ (1/52) ਅਤੇ ਤਬਰੇਜ ਸ਼ੰਸੀ (2/57) ਦੇ ਖਿਲਾਫ ਆਸਾਨੀ ਨਾਲ ਵੱਡੇ ਸ਼ਾਟ ਲਾਏ। ਪੰਤ ਅਤੇ ਰਾਹੁਲ (79 ਗੇਂਦਾਂ ’ਚ 55 ਦੌੜਾਂ) ਨੇ 19 ਓਵਰ ਤੋਂ ਵੀ ਘੱਟ ’ਚ 115 ਦੌੜਾਂ ਦੀ ਸਾਂਝੇਦਾਰੀ ਕੀਤੀ। ਮਗਲਾ (1/64) ਨੇ ਕਪਤਾਨ ਰਾਹੁਲ ਨੂੰ ਪਵੇਲੀਅਨ ਭੇਜਿਆ। ਸ਼ੰਸੀ ਦੀ ਗੇਂਦ ’ਤੇ ਪੰਤ ਨੇ ਮਿਡਆਨ ਵਿਚ ਮਾਰਕਰੈਮ ਨੂੰ ਕੈਚ ਦੇ ਦਿੱਤਾ। ਉਸ ਨੇ 10 ਚੌਕੇ ਅਤੇ ਦੋ ਛੱਕੇ ਲਾਏ। ਸ਼ਰੇਅਸ ਅਈਅਰ (14 ਗੇਂਦਾਂ ਵਿਚ 11 ਦੌੜਾਂ) ਅਤੇ ਵੇਂਕਟੇਸ਼ ਅਈਅਰ (33 ਗੇਂਦਾਂ ਵਿਚ 22 ਦੌੜਾਂ) ਦੌੜਾਂ ਬਣਾਉਣ ਲਈ ਜੂਝਦੇ ਵਿਖੇ। ਪਹਿਲਾਂ ਮਗਲਾ ਅਤੇ ਫੇਲੁਕਵਾਓ (1/44) ਨੇ 33ਵੇਂ ਤੋਂ 44ਵੇਂ ਓਵਰ ਤਕ ਭਾਰਤੀ ਬੱਲੇਬਾਜ਼ਾਂ ਨੂੰ ਖੁੱਲ੍ਵ ਕੇ ਨਹੀਂ ਖੇਡਣ ਦਿੱਤਾ, ਲੇਕਿਨ ਸ਼ਾਰਦੁਲ (38 ਗੇਂਦ ਵਿਚ ਅਜੇਤੂ 40) ਅਤੇ ਅਸ਼ਵਿਨ (38 ਗੇਂਦ ਵਿਚ ਅਜੇਤੂ 40) ਨੇ ਸਮਝਦਾਰੀ ਨਾਲ ਬੱਲੇਬਾਜ਼ੀ ਕਰਦੇ ਹੋਏ ਟੀਮ ਨੂੰ ਸਨਮਾਨਜਨਕ ਸਕੋਰ ਤਕ ਪਹੁੰਚਾਇਆ। ਦੋਨਾਂ ਨੇ 6.1 ਓਵਰ ’ਚ 48 ਦੌੜਾਂ ਦੀ ਅਟੂਟ ਸਾਂਝੇਾਦਰੀ ਕਰ ਟੀਮ ਨੂੰ ਮੁਕਾਬਲੇਯੋਗ ਸਕੋਰ ਤਕ ਪਹੁੰਚਾਇਆ।