ਮੈਲਬੌਰਨ, ਰਾਇਟਰ : ਇੰਗਲੈਂਡ ਖ਼ਿਲਾਫ਼ ਏਸ਼ੇਜ ਸੀਰੀਜ਼ ਤੋਂ ਠੀਕ ਪਹਿਲਾਂ ਕਿ੍ਕਟ ਆਸਟ੍ਰੇਲੀਆ ਨੇ ਆਪਣੇ ਨਵੇਂ ਕਪਤਾਨ ਦਾ ਐਲਾਨ ਕਰ ਦਿੱਤਾ ਹੈ। ਤੇਜ਼ ਗੇਂਦਬਾਜ਼ ਪੈਟ ਕਮਿੰਸ ਨੂੰ ਆਸਟ੍ਰੇਲੀਆ ਵਿਚ ਹੋਣ ਵਾਲੀ ਏਸ਼ੇਜ ਸੀਰੀਜ਼ ਵਿਚ ਟੀਮ ਦਾ ਨਵਾਂ ਕਪਤਾਨ ਨਿਯੁਕਤ ਕੀਤਾ ਗਿਆ ਹੈ। ਕਮਿੰਸ ਆਸਟ੍ਰੇਲੀਆ ਦੇ 47ਵੇਂ ਕਪਤਾਨ ਬਣੇ ਹਨ। ਉਥੇ ਹੀ, ਟੀਮ ਦੇ ਸਾਬਕਾ ਕਪਤਾਨ ਰਹਿ ਚੁੱਕੇ ਧਾਕੜ ਖਿਡਾਰੀ ਸਟੀਵ ਸਮਿਥ ਨੂੰ ਉਪ ਕਪਤਾਨ ਬਣਾਇਆ ਗਿਆ ਹੈ। ਕਮਿੰਸ ਹੁਣ ਟਿਮ ਪੇਨ ਦੀ ਜਗ੍ਹਾ ਲੈਣਗੇ ਜਿਸ ਨੇ ਇਕ ਮਹਿਲਾ ਸਹਾਇਕ ਨੂੰ ਅਸ਼ਲੀਲ ਸੰਦੇਸ਼ ਭੇਜਣ ਦਾ ਚਾਰ ਸਾਲ ਪੁਰਾਣਾ ਪ੍ਰਕਾਸ਼ ਵਿਚ ਆਉਣ ਦੇ ਬਾਅਦ ਪਿਛਲੇ ਹਫ਼ਤੇ ਕਪਤਾਨੀ ਛੱਡ ਦਿੱਤੀ। ਸੀਰੀਜ਼ ਦਾ ਪਹਿਲਾ ਟੈਸਟ ਅੱਠ ਦਸੰਬਰ ਤੋਂ ਬਿ੍ਸਬੇਨ ਵਿਚ ਖੇਡਿਆ ਜਾਵੇਗਾ।
ਕਮਿੰਸ ਆਸਟ੍ਰੇਲੀਆ ਲਈ ਹੁਣ ਤਕ ਕੁਲ 34 ਮੈਚ ਖੇਡ ਚੁੱਕੇ ਹਨ। ਇਸ ਦੌਰਾਨ ਉਸ ਨੇ 2.75 ਦੀ ਇਕੋਨਮੀ ਰੇਟ ਤੋਂ ਕੁਲ 164 ਵਿਕਟ ਲਈਆਂ ਹਨ। ਇਸਦੇ ਇਲਾਵਾ ਉਹ ਸਫੇਦ ਗੇਂਦ ਕਿ੍ਰਕਟ ਵਿਚ 69 ਵਨਡੇ ਤੇ 34 ਟੀ-20 ਮੈਚਾਂ ਵਿਚ ਵੀ ਆਸਟ੍ਰੇਲੀਆ ਲਈ ਮੈਦਾਨ ’ਤੇ ਉੱਤਰ ਚੁੱਕੇ ਹਨ। ਕਮਿੰਸ ਨੇ ਵਨਡੇ ਵਿਚ ਹੁਣ ਤਕ 111 ਵਿਕਟ ਜਦਕਿ ਟੀ-20 ਵਿਚ 42 ਵਿਕਟ ਲਈਆਂ ਹਨ। ਟੈਸਟ ’ਚ ਆਸਟ੍ਰੇਲੀਆ ਦੀ ਕਪਤਾਨੀ ਕਰਨ ਵਾਲੇ ਆਖਰੀ ਤੇਜ਼ ਗੇਂਦਬਾਜ਼ ਨੀ ਲਿੰਡਵਾਲ ਸਨ ਜਿਨ੍ਹਾਂ ਨੇ 1956 ’ਚ ਇਕ ਟੈਸਟ ’ਚ ਕੇਅਰਟੇਕਰ ਕਪਤਾਨ ਦੇ ਰੂਪ ਵਿਚ ਜਿੰਮੇਦਾਰੀ ਸਾਂਭੀ ਸੀ। ਕਮਿੰਸ ਆਸਟ੍ਰੇਲਿਆਈ ਟੈਸਟ ਟੀਮ ਦੀ ਪੂਰੇ ਸਮੇਂ ਦੇ ਆਧਾਰ ’ਤੇ ਅਗਵਾਈ ਕਰਨ ਵਾਲੇ ਪਹਿਲਾਂ ਤੇਜ਼ ਗੇਂਦਬਾਜ਼ ਹੋਣਗੇ। ਉਥੇ ਹੀ, ਸਮਿਥ ਨੂੰ 2018 ’ਚ ਦੱਖਣ ਅਫਰੀਕਾ ਖ਼ਿਲਾਫ਼ ਗੇਂਦ ਨਾਲ ਛੇੜਛਾੜ ਮਾਮਲੇ ਦੇ ਬਾਅਦ ਕਪਤਾਨੀ ਤੋਂ ਹਟਾਇਆ ਗਿਆ ਸੀ। ਉਸ ’ਤੇ ਪਾਬੰਦੀ ਵੀ ਲਗਾਈ ਸੀ।
ਉਪ-ਕਪਤਾਨ ਵਜੋਂ ਜ਼ਿਆਦਾ ਕੰਮ ਕਰਨਗੇ ਸਮਿਥ : ਕਮਿੰਸ
ਮੈਲਬੌਰਨ : ਕਪਤਾਨੀ ਮਿਲਣ ਦੇ ਬਾਅਦ ਪੈਟ ਕਮਿੰਸ ਨੇ ਕਿਹਾ ਕਿ ਏਸ਼ੇਜ ਤੋਂ ਪਹਿਲਾਂ ਇਸ ਜਿੰਮੇਦਾਰੀ ਨੂੰ ਸਵੀਕਾਰ ਕਰਕੇ ਮੈਂ ਮਾਣ ਮਹਿਸੂਸ ਕਰ ਰਿਹਾ ਹਾਂ। ਉਮੀਦ ਹੈ ਕਿ ਮੈਂ ਟਿਮ ਪੇਨ ਦੇ ਕੰਮ ਨੂੰ ਅੱਗੇ ਵਧਾ ਸਕਾਂਗਾ।
ਕਮਿੰਸ ਨੇ ਕਿਹਾ ਕਿ ਇਹ (ਕਪਤਾਨੀ ਕਰਨ ਦਾ ਤਰੀਕਾ) ਬਾਹਰ ਤੋਂ ਕੁਝ ਵੱਖ ਜਿਹਾ ਲੱਗ ਸਕਦਾ ਹੈ, ਸੰਭਵਤ ਗੁਜ਼ਰੇ ਸਮਾਂ ਦੇ ਹੋਰ ਕਪਤਾਨਾਂ ਨੂੰ। ਗੇਂਦਬਾਜ਼ੀ ਕਪਤਾਨ ਦੇ ਬਾਰੇ ’ਚ ਕਾਫ਼ੀ ਚੀਜ਼ਾਂ ਪਤਾ ਨਹੀਂ ਹੈ ਇਸਲਈ ਮੈਂ ਸ਼ੁਰੂ ਤੋਂ ਹੀ ਤੈਅ ਕੀਤਾ ਸੀ ਕਿ ਜੇਕਰ ਮੈਂ ਕਪਤਾਨ ਹਾਂ ਤਾਂ ਸਟੀਵ ਵਰਗਾ ਕੋਈ ਉਪ ਕਪਤਾਨ ਮੇਰੇ ਕੋਲ ਹੋ। ਮੈਦਾਨ ’ਤੇ ਅਜਿਹਾ ਵੀ ਸਮਾਂ ਹੋਵੇਗਾ ਜਦੋਂ ਮੈਂ ਜਿੰਮੇਦਾਰੀ ਸਟੀਵ ਨੂੰ ਸੌਂਪ ਦੇਵਾਂਗਾ ਅਤੇ ਤੁਸੀਂ ਸਟੀਵ ਨੂੰ ਮੈਦਾਨ ਵਿਚ ਫੀਲਡਿੰਗ ਸਜਾਉਂਦੇ ਦੇਖੋਗੇ ਅਤੇ ਸ਼ਾਇਦ ਗੇਂਦਬਾਜ਼ੀ ਵਿਚ ਬਦਲਾਵ ਕਰਦੇ ਹੋਏ ਵੀ ਜੋ ਉਪ ਕਪਤਾਨੀ ਤੋਂ ਥੋੜ੍ਹਾ ਜ਼ਿਆਦਾ ਹੀ ਹੋਵੇਗਾ। ਮੈਂ ਅਸਲ ਵਿਚ ਅਜਿਹਾ ਹੀ ਕੁਝ ਚਾਹੁੰਦਾ ਹਾਂ।
ਉਸ ਨੇ ਕਿਹਾ ਕਿ ਅਜਿਹਾ ਵੀ ਸਮਾਂ ਹੋਵੇਗਾ ਜਦੋਂ ਮੈਂ ਕਰੀਜ਼ ਤੋਂ ਬਾਹਰ ਰਹਾਂਗਾ, ਗਰਮ ਦਿਨ ਵਿਚ ਗੇਂਦਬਾਜ਼ੀ ਦੇ ਸਪੈਲ ਦਰਮਿਆਨ ਮੈਨੂੰ ਰਣਨੀਤੀ ਅਤੇ ਅਨੁਭਵ ਲਈ ਲੋਕਾਂ ਤੋਂ ਸਲਾਹ ਦੀ ਜ਼ਰੂਰਤ ਹੋਵੇਗੀ ਇਸਲਈ ਇਹ ਵੱਡੇ ਕਾਰਨ ਵਿਚੋਂ ਇਕ ਹੈ ਕਿ ਮੈਂ ਸਟੀਵ ਨੂੰ ਉਪ ਕਪਤਾਨ ਦੇ ਰੂਪ ਵਿਚ ਚਾਹੁੰਦਾ ਸੀ।
ਅਣਮਿੱਥੇ ਸਮੇਂ ਲਈ ਦੇ ਬ੍ਰੇਕ ’ਤੇ ਗਏ ਪੇਨ
ਮੈਲਬੌਰਨ : ਆਸਟ੍ਰੇਲੀਆ ਦੇ ਸਾਬਕਾ ਟੈਸਟ ਕਪਤਾਨ ਟਿਮ ਪੇਨ ਨੇ ਮਾਨਸਿਕ ਸਿਹਤ ਕਾਰਨਾਂ ਤੋਂ ਕਿ੍ਰਕਟ ਤੋਂ ਅਣਮਿੱਥੇ ਸਮੇਂ ਲਈ ਬ੍ਰੇਕ ਲੈ ਲਈ ਹੈ ਜਿਸਦੇ ਨਾਲ ਉਹ ਪਹਿਲਾ ਏਸ਼ੇਜ ਟੈਸਟ ਨਹੀਂ ਖੇਡ ਸਕਣਗੇ।
ਕਿ੍ਕਟ ਆਸਟ੍ਰੇਲੀਆ ਦੇ ਮੁੱਖ ਕਾਰਜਕਾਰੀ ਅਧਿਕਾਰੀ ਨਿਕ ਹਾਕਲੀ ਨੇ ਇਕ ਬਿਆਨ ਵਿਚ ਕਿਹਾ ਕਿ ਅਸੀਂ ਸਮਝਦੇ ਹਾਂ ਕਿ ਟਿਮ ਤੇ ਉਸਦੇ ਪਰਿਵਾਰ ਲਈ ਇਹ ਔਖਾ ਸਮਾਂ ਹੈ ਤੇ ਅਸੀਂ ਉਨ੍ਹਾਂ ਦੇ ਨਾਲ ਹਾਂ। ਅਸੀਂ ਕਿ੍ਕਟ ਤੋਂ ਬ੍ਰੇਕ ਲੈ ਕੇ ਆਪਣੇ ਅਤੇ ਪਰਵਾਰ ਦੀ ਭਲਾਈ ਲਈ ਸਮਾਂ ਦੇ ਇਸਤੇਮਾਲ ਦੇ ਪੇਨ ਦੇ ਫੈਸਲੇ ਦਾ ਸਨਮਾਨ ਕਰਦੇ ਹਾਂ।