ਜੇਐਨਐਨ, ਨਵੀਂ ਦਿੱਲੀ : ਭਾਰਤੀ ਕ੍ਰਿਕਟ ਕੰਟਰੋਲ ਬੋਰਡ ਭਾਵ ਬੀਸੀਸੀਆਈ ਇਸ ਸਾਲ ਭਾਰਤ ਵਿਚ ਹੋਦ ਵਾਲੇ ਆਈਸੀਸੀ ਟੀ 20 ਵਿਸ਼ਵ ਕੱਪ ਦੀ ਮੇਜ਼ਬਾਨੀ ਨੂੰ ਲੈ ਕੇ ਪ੍ਰਤੀਬੱਧ ਹੈ। ਬੋਰਡ ’ਤੇ ਪਿਛਲੇ ਮਹੀਨੇ ਸ਼ੁਰੂ ਹੋਈ ਇੰਡੀਅਨ ਪ੍ਰੀਮਿਅਰ ਲੀਗ ਦੇ 14ਵੇਂ ਸੀਜ਼ਨ ਨੂੰ ਅੱਧ ਵਿਚਕਾਰ ਹੀ ਮੁਲਤਵੀ ਕਰਨ ਤੋਂ ਬਾਅਦ ਟੂਰਨਾਮੈਂਟ ਦੇ ਆਯੋਜਨ ਨੂੰ ਲੈ ਕੇ ਸਵਾਲ ਖਡ਼੍ਹੇ ਹੋ ਰਹੇ ਹਨ। ਕੋਰੋਨਾ ਮਹਾਮਾਰੀ ਦੌਰਾਨ ਇਸ ਵਾਰ ਆਈਪੀਐਲ ਕਰਾਇਆ ਜਾ ਰਿਹਾ ਸੀ ਪਰ ਇਸ ਬਾਇਓ ਬਬਲ ਵਿਚ ਖਿਡਾਰੀਆਂ ਦੇ ਸੰਕ੍ਰਮਿਤ ਹੋ ਜਾਣ ਤੋਂ ਬਾਅਦ ਵਿਚਕਾਰ ਵਿਚ ਰੋਕਣ ਦਾ ਫੈਸਲਾ ਲੈਣਾ ਪਿਆ।
ਜਾਣਕਾਰੀ ਮੁਤਾਬਕ ਬੀਸੀਸੀਆਈ 10 ਦਿਨ ਬਾਅਦ ਭਾਵ 29 ਮਈ ਨੂੰ ਸਾਲਾਨ ਮੀਟਿੰਗ ਵਿਚ ਵਿਸ਼ਵ ਕੱਪ ਨੂੰ ਲੈ ਕੇ ਚਰਚਾ ਕਰਨਗੇ। ਆਈਸੀਸੀ ਦੇ ਨਾਲ ਬੀਸੀਸੀਆਈ ਇਕ ਜੂਨ ਨੂੰ ਮੀਟਿੰਗ ਹੋਣੀ ਸੀ। ਜਾਣਕਾਰੀ ਮੁਤਾਬਕ ਆਈਸੀਸੀ ਦੇ ਨਾਲ ਹੋਣ ਵਾਲੀ ਮੀਟਿੰਗ ਤੋਂ ਪਹਿਲਾਂ ਬੀਸੀਸੀਆਈ ਭਾਰਤ ਵਿਚ ਇਸ ਸਾਲ ਹੋਣ ਵਾਲੀ ਆਗਾਮੀ ਟੀ20 ਵਿਸ਼ਵ ਕੱਪ ਨੂੰ ਲੈ ਕੇ 29 ਮਈ ਨੂੰ ਵਿਸ਼ੇਸ਼ ਆਮ ਸਭਾ ਦੀ ਇਕ ਮੀਟਿੰਗ ਕਰੇਗਾ।
ਇਸ ਦੀ ਜਾਣਕਾਰੀ ਦਿੰਦੇ ਹੋਏ ਸੂਤਰ ਨੇ ਕਿਹਾ,‘ਇਕ ਜੂਨ ਨੂੰ ਆਈਸੀਸੀ ਦੇ ਨਾਲ ਮੀਟਿੰਗ ਹੋਣੀ ਹੈ। ਉਸ ਤੋਂ ਪਹਿਲਾਂ ਠੀਕ ਪਹਿਲਾਂ ਅਸੀਂ ਆਪਣੀ ਮੀਟਿੰਗ ਵਿਚ ਇਸ ਗੱਲ ’ਤੇ ਖਾਸ ਤੌਰ ’ਤੇ ਚਰਚਾ ਕਰਨਗੇ ਕਿ ਕੋਰੋਨਾ ਮਹਾਮਾਰੀ ਦੌਰਾਨ ਆਗਾਮੀ ਟੀ20 ਵਿਸ਼ਵ ਕੱਪ ਦੇ ਆਯੋਜਨ ਦੀ ਤਿਆਰੀ ਕਿਵੇਂ ਕਰਨੀ ਹੈ।’
ਇਸ ਸਾਲ ਅਕਤੂਬਰ ਨਵੰਬਰ ਵਿਚ ਭਾਰਤ ਵਿਚ ਹੋਣ ਵਾਲੇ ਇਸ ਟੀ20 ਵਿਸ਼ਵ ਕੱਪ ਲਈ ਬੀਸੀਸੀਆਈ ਨੇ 9 ਥਾਵਾਂ ਚੁਣੀਆਂ ਹਨ। ਇਨ੍ਹਾਂ ਵਿਚ ਅਹਿਮਦਾਬਾਦ, ਮੁੰਬਈ, ਕੋਲਕਾਤਾ, ਨਵੀਂ ਦਿੱਲੀ, ਬੈਂਗਲੁਰੂ, ਹੈਦਰਾਬਾਦ, ਚੇਨਈ, ਧਰਮਸ਼ਾਲਾ ਅਤੇ ਲਖਨਊ ਸ਼ਾਮਲ ਹਨ। ਸੀਨੀਅਰ ਪਰਿਸ਼ਦ ਦੀ ਮੀਟਿੰਗ ਵਿਚ ਪਹਲਿਾਂ ਹੀ ਸਾਰੇ ਸੂਬਿਆਂ ਦੇ ਸੰਘਾਂ ਨੂੰ ਸੂਚਿਤ ਕਰ ਦਿੱਤਾ ਗਿਆ ਸੀ ਕਿ ਉਹ ਤਿਆਰੀ ਜਾਰੀ ਰੱਖਣ। ਸੂਤਰ ਨੇ ਅੱਗੇ ਦੱਸਿਆ ਕਿ ਟੀ20 ਵਿਸ਼ਵ ਕੱਪ ਤੋਂ ਇਲਾਵਾ ਇਸ ਮੀਟਿੰਗ ਵਿਚ ਮਹਿਲਾ ਕ੍ਰਿਕਟ ਬਾਰੇ ਵੀ ਚਰਚਾ ਹੋਵੇਗੀ।