ਨਵੀਂ ਦਿੱਲੀ, ਸਪੋਰਟਸ ਡੈਸਕ : ਪਾਕਿਸਤਾਨ ਦੇ ਇਸ ਤੇਜ਼ ਗੇਂਦਬਾਜ਼ ਨੇ ਭਾਰਤ ਦੇ ਸਭ ਤੋਂ ਤੇਜ਼ ਗੇਂਦਬਾਜ਼ਾਂ ਵਿਚੋਂ ਇਕ ਉਮਰਾਨ ਮਲਿਕ ਦਾ ਰਿਕਾਰਡ ਤੋੜਨ ਦਾ ਦਾਅਵਾ ਕੀਤਾ ਹੈ। ਪਾਕਿਸਤਾਨ ਦੇ ਉੱਭਰਦੇ ਗੇਂਦਬਾਜ਼ ਜ਼ਮਾਨ ਖਾਨ ਨੇ ਕਿਹਾ ਹੈ ਕਿ ਉਹ ਪਾਕਿਸਤਾਨ ਸੁਪਰ ਲੀਗ ਦੌਰਾਨ ਉਮਰਾਨ ਦਾ 156 ਕਿਲੋਮੀਟਰ ਪ੍ਰਤੀ ਘੰਟਾ ਦਾ ਰਿਕਾਰਡ ਤੋੜ ਦੇਵੇਗਾ। ਦੱਸ ਦਈਏ ਕਿ ਉਮਰਾਨ ਨੇ ਸ਼੍ਰੀਲੰਕਾ ਖਿਲਾਫ 156 ਕਿਮੀ ਪ੍ਰਤੀ ਘੰਟੇ ਦੀ ਰਫਤਾਰ ਨਾਲ ਗੇਂਦਬਾਜ਼ੀ ਕੀਤੀ ਸੀ। ਉਮਰਾਨ ਇਸ ਸਮੇਂ ਇਸ ਰਫਤਾਰ ਨਾਲ ਗੇਂਦਬਾਜ਼ੀ ਕਰਨ ਵਾਲਾ ਸਰਵੋਤਮ ਗੇਂਦਬਾਜ਼ ਹੈ।
ਗੌਰਤਲਬ ਹੈ ਕਿ ਆਪਣੀ ਰਫਤਾਰ ਦੇ ਬਾਵਜੂਦ ਉਮਰਾਨ ਥੋੜ੍ਹਾ ਮਹਿੰਗਾ ਸਾਬਤ ਹੋ ਰਹੇ ਹਨ। ਹਾਲਾਂਕਿ, ਭਾਰੀ ਸਮਰਥਨ ਦੇ ਨਾਲ ਉਮਰਾਨ ਹੌਲੀ-ਹੌਲੀ ਮੈਨ ਇਨ ਬਲੂ ਲਈ ਇਕ ਪ੍ਰਮੁੱਖ ਗੇਂਦਬਾਜ਼ ਬਣ ਰਹੇ ਹਨ। ਆਉਣ ਵਾਲੇ ਦਿਨਾਂ ਵਿਚ ਤੇਜ਼ ਗੇਂਦਬਾਜ਼ੀ ਹਮਲੇ ਦੀ ਅਗਵਾਈ ਕਰ ਸਕਦੇ ਹਨ। ਦੂਜੇ ਪਾਸੇ ਸਰਹੱਦ ਪਾਰ ਪਾਕਿਸਤਾਨ ਨੇ ਇਕ ਤੋਂ ਵਧ ਕੇ ਇਕ ਤੇਜ਼ ਗੇਂਦਬਾਜ਼ਾਂ ਨੂੰ ਜਨਮ ਦਿੱਤਾ ਹੈ।
ਉਮਰਾਨ ਦੇ ਰਿਕਾਰਡ ਤੋੜਨ ਦਾ ਦਾਅਵਾ
ਪਾਕਿਸਤਾਨ ਸੁਪਰ ਲੀਗ 'ਚ ਖੇਡਣ ਵਾਲੇ ਜ਼ਮਾਨ ਖਾਨ ਉਨ੍ਹਾਂ 'ਚੋਂ ਇਕ ਹਨ। ਫਿਲਹਾਲ ਉਹ ਲਾਹੌਰ ਕਲੰਦਰਜ਼ ਲਈ ਖੇਡ ਰਹੇ ਹਨ। ਜ਼ਮਾਨ ਖਾਨ ਨੇ ਦਾਅਵਾ ਕੀਤਾ ਹੈ ਕਿ ਉਹ ਇਸ PSL ਦੌਰਾਨ ਉਮਰਾਨ ਮਲਿਕ ਦਾ ਰਿਕਾਰਡ ਤੋੜ ਦੇਣਗੇ। ਜ਼ਮਾਨ ਨੇ ਆਪਣੇ ਯੂਟਿਊਬ ਚੈਨਲ 'ਤੇ ਕਿਹਾ, 'ਜੇਕਰ ਤੁਸੀਂ ਤੇਜ਼ ਗੇਂਦਬਾਜ਼ੀ ਦੀ ਗੱਲ ਕਰਦੇ ਹੋ ਤਾਂ ਮੈਨੂੰ ਅਜਿਹੀਆਂ ਗੱਲਾਂ 'ਤੇ ਧਿਆਨ ਨਹੀਂ ਦੇਣਾ ਚਾਹੀਦਾ।'
ਭਾਰਤ ਲਈ ਖੇਡੇ ਹਨ 8 ਵਨਡੇ ਤੇ ਟੀ-20
ਦੱਸ ਦੇਈਏ ਕਿ ਦੋਵੇਂ ਗੇਂਦਬਾਜ਼ ਆਪਣੀ-ਆਪਣੀ ਟੀਮ ਲਈ ਵ੍ਹਾਈਟ ਬਾਲ ਕ੍ਰਿਕਟ ਖੇਡਦੇ ਹਨ। ਉਮਰਾਨ ਨੇ ਭਾਰਤ ਲਈ ਅੱਠ ਵਨਡੇ ਅਤੇ ਇੰਨੇ ਹੀ ਟੀ-20 ਮੈਚ ਖੇਡੇ ਹਨ। ਇਨ੍ਹਾਂ ਦੋਵਾਂ ਨੇ ਮਿਲ ਕੇ ਕੁੱਲ 12 ਵਿਕਟਾਂ ਲਈਆਂ ਹਨ। ਨਿਊਜ਼ੀਲੈਂਡ ਖਿਲਾਫ ਵਨਡੇ ਸੀਰੀਜ਼ 'ਚ ਉਨ੍ਹਾਂ ਨੇ 150 ਦੀ ਸਪੀਡ ਨਾਲ ਬੱਲੇਬਾਜ਼ ਆਊਟ ਕੀਤੇ। ਉਮਰਾਨ ਮਲਿਕ ਸਨਰਾਈਜ਼ਰਜ਼ ਹੈਦਰਾਬਾਦ ਲਈ ਖੇਡਦੇ ਹਨ।