ਨਵੀਂ ਦਿੱਲੀ, ਆਨਲਾਈਨ ਡੈਸਕ : ਬੈਂਗਲੁਰੂ ’ਚ ਖੇਡਿਆ ਆਖ਼ਰੀ ਟੀ -20 ਮੈਚ ਮੀਂਹ ਦੀ ਭੇਟ ਚੜ੍ਹ ਗਿਆ ਅਤੇ ਟੀਮ ਇੰਡੀਆ ਅਤੇ ਦੱਖਣੀ ਅਫਰੀਕਾ ਦਰਮਿਆਨ 5 ਮੈਚਾਂ ਦੀ ਲੜੀ 2-2 ਨਾਲ ਖ਼ਤਮ ਹੋਈ। ਇਸ ਤਰ੍ਹਾਂ ਰਿਸ਼ਭ ਪੰਤ, ਜਿਸ ਕੋਲ ਭਾਰਤ ਦੀ ਧਰਤੀ ’ਤੇ ਦੱਖਣੀ ਅਫਰੀਕਾ ਖ਼ਿਲਾਫ਼ ਪਹਿਲੀ ਸੀਰੀਜ਼ ਜਿੱੱਤਣ ਦਾ ਮੌਕਾ ਸੀ, ਉਸ ਤੋਂ ਖੁੰਝ ਗਿਆ। ਮੈਚ ਮੀਂਹ ਕਾਰਨ 50 ਮਿੰਟ ਦੇਰੀ ਨਾਲ ਇਕ ਓਵਰ ਦੀ ਕਟੌਤੀ ਨਾਲ ਸ਼ੁਰੂ ਹੋਇਆ। ਪ੍ਰਸ਼ੰਸਕਾਂ ਨੂੰ ਉਮੀਦ ਸੀ ਕਿ ਉਨ੍ਹਾਂ ਨੂੰ ਇਕ ਫੈਸਲਾਕੁਨ ਮੈਚ ਦੇਖਣ ਨੂੰ ਮਿਲੇਗਾ ਪਰ ਅਜਿਹਾ ਨਹੀਂ ਹੋ ਸਕਿਆ ਅਤੇ ਸਿਰਫ 3.3 ਓਵਰਾਂ ਦਾ ਮੈਚ ਖੇਡਿਆ ਜਾ ਸਕਿਆ। 19-19 ਦੇ ਓਵਰਾਂ ਦੇ ਇਸ ਮੈਚ ’ਚ, ਭਾਰਤ ਨੇ ਖੇਡ ਰੋਕੇ ਜਾਣ ਤਕ 2 ਵਿਕਟਾਂ ’ਤੇ 28 ਦੌੜਾਂ ਬਣਾਈਆਂ ਸਨ ਪਰ ਮੀਂਹ ਕਾਰਨ ਖੇਡ ਦੁਬਾਰਾ ਸੁਰੂ ਨਾ ਹੋ ਸਕੀ.।
ਮੈਚ ਰੱਦ ਹੋਣ ਤੋਂ ਬਾਅਦ ਦਰਸ਼ਕਾਂ ਨੂੰ ਕਾਫੀ ਨਿਰਾਸ਼ਾ ਹੋਈ ਪਰ ਕਰਨਾਟਕ ਕਿ੍ਰਕਟ ਐਸੋਸੀਏਸ਼ਨ ਨੇ ਉਨ੍ਹਾਂ ਦੀ ਨਿਰਾਸ਼ਾ ਨੂੰ ਕੁਝ ਹੱਦ ਤਕ ਘੱਟ ਕਰਨ ਦੀ ਕੋਸ਼ਿਸ਼ ਕੀਤੀ ਹੈ। ਦਰਅਸਲ ਮੈਚ ਰੱਦ ਹੋਣ ਤੋਂ ਬਾਅਦ ਕਰਨਾਟਕ ਸਟੇਟ ਕਿ੍ਰਕਟ ਐਸੋਸੀਏਸ਼ਨ ਨੇ ਟਿਕਟ ਦੀ 50 ਫੀਸਦੀ ਰਕਮ ਵਾਪਸ ਕਰਨ ਦਾ ਫ਼ੈਸਲਾ ਕੀਤਾ ਹੈ।
ਕਿਸ ਨੂੰ ਮਿਲਣਗੇ ਟਿਕਟ ਦੇ ਪੈਸੇ
ਕਰਨਾਟਕ ਸਟੇਟ ਕਿ੍ਰਕਟ ਐਸੋਸੀਏਸ਼ਨ ਨੇ ਐਲਾਨ ਕੀਤਾ ਹੈ ਕਿ ਮੀਂਹ ਕਾਰਨ ਮੈਚ ਰੱਦ ਹੋਣ ਕਾਰਨ ਦਰਸ਼ਕਾਂ ਨੂੰ ਟਿਕਟ ਦੇ ਅੱਧੇ ਪੈਸੇ ਵਾਪਸ ਕਰ ਦਿੱਤੇ ਜਾਣਗੇ। ਦਰਸ਼ਕ ਆਪਣੀ ਟਿਕਟ ਦਿਖਾ ਕੇ ਇਹ ਪੈਸੇ ਲੈ ਸਕਣਗੇ। ਕਰਨਾਟਕ ਕਿ੍ਰਕਟ ਐਸੋਸੀਏਸ਼ਨ ਜਲਦੀ ਹੀ ਇਸ ਸਬੰਧੀ ਪੂਰੀ ਪ੍ਰਕਿਰਿਆ ਦਾ ਐਲਾਨ ਕਰੇਗੀ।