ਨਈਂ ਦੁਨੀਆ : ਭਾਰਤੀ ਕ੍ਰਿਕਟ ਕੰਟਰੋਲ ਬੋਰਡ 29 ਮਈ ਨੂੰ ਹੋਣ ਵਾਲੀ ਆਪਣੀ ਵਿਸ਼ੇਸ਼ ਆਮ ਬੈਠਕ 'ਚ ਟੀ20 ਵਿਸ਼ਵ ਕੱਪ ਤੇ ਆਈਪੀਐਲ 2021 ਦੇ ਦੂਜੇ ਪੜਾਅ 'ਤੇ ਫੈਸਲਾ ਕਰੇਗਾ। IPL 2021 'ਚ ਹਾਲੇ 31 ਮੈਚ ਬਚੇ ਹਨ ਜਿਨ੍ਹਾਂ ਦੇ ਆਯੋਜਨ ਨੂੰ ਲੈ ਕੇ ਭਾਰਤੀ ਕ੍ਰਿਕਟ ਬੋਰਡ 29 ਮਈ ਨੂੰ ਫੈਸਲਾ ਲਵੇਗਾ। ਬੀਸੀਸੀਆਈ ਦੇ ਅਧਿਕਾਰੀ ਮੁਤਾਬਕ ਹਾਲੇ ਤਕ IPL ਨੂੰ ਲੈ ਕੇ ਕੁਝ ਵੀ ਫਾਈਨਲ ਨਹੀਂ ਹੋਇਆ ਹੈ। ਭਾਰਤ 'ਚ ਕੋਰੋਨਾ ਦੇ ਹਾਲਾਤ ਨੂੰ ਦੇਖਦੇ ਹੋਏ T20 WC ਦਾ ਆਯੋਜਨ ਕਿਸੇ ਦੂਜੇ ਦੇਸ਼ 'ਚ ਕਰਵਾਇਆ ਜਾ ਸਕਦਾ ਹੈ। ਹਾਲਾਂਕਿ ਇਸ ਬਾਰੇ 'ਚ BCCI ਨੇ ਹਾਲੇ ਤਕ ਕੋਈ ਅਧਿਕਾਰਤ ਬਿਆਨ ਨਹੀਂ ਦਿੱਤਾ ਹੈ। ਇਸੇ ਵਜ੍ਹਾ ਕਾਰਨ T20 WC ਕਿਸੇ ਦੂਜੇ ਦੇਸ਼ 'ਚ ਕਰਵਾਏ ਜਾਣ ਦੇ ਕਿਆਸ ਲਾਏ ਜਾ ਰਹੇ ਹਨ।
UAE 'ਚ ਹੋ ਸਕਦੇ ਹਨ IPL ਦੇ ਬਾਕੀ ਮੈਚ
ਭਾਰਤ 'ਚ IPL ਦਾ ਅੱਧਾ ਸੀਜ਼ਨ ਹੋਣ ਤੋਂ ਬਾਅਦ ਕੋਰੋਨਾ ਦੀ ਦੂਜੀ ਲਹਿਰ ਦੇ ਚਲਦਿਆਂ ਇਸ ਨੂੰ ਮੁਲਤਵੀਂ ਕਰ ਦਿੱਤਾ ਗਿਆ ਸੀ। ਟੂਰਨਾਮੈਂਟ ਦੇ ਬਾਕੀ ਮੈਚ ਹਾਲੇ ਖੇਡੇ ਜਾਣੇ ਹਨ। ਕਿਆਸ ਲਾਏ ਜਾ ਰਹੇ ਹਨ ਕਿ ਯੂਏਈ 'ਚ 18 ਜਾਂ 19 ਸਤੰਬਰ ਤੋਂ ਇਹ ਟੂਰਨਾਮੈਂਟ ਫਿਰ ਸ਼ੁਰੂ ਹੋ ਸਕਦਾ ਹੈ। BCCI ਕੋਲ ਇਸ ਲਈ ਲਗਪਗ ਤਿੰਨ ਹਫਤਿਆਂ ਦੀ ਵਿੰਡੋ ਹੈ। ਇਸ 'ਚ 10 ਦਿਨ ਦੋ ਮੁਕਾਬਲੇ ਖੇਡੇ ਜਾ ਸਕਦੇ ਹਨ। ਕਿਉਂਕਿ ਨਾਕਆਊਟ ਦੇ ਮੁਕਾਬਲਿਆਂ 'ਚ ਜ਼ਿਆਦਾ ਸਮੇਂ ਲੱਗੇਗਾ। ਫਾਈਨਲ ਮੈਚ 10 ਅਕਤੂਬਰ ਨੂੰ ਹੋ ਸਕਦਾ ਹੈ। ਲੀਗ ਦੇ ਬਾਕੀ ਬਚੇ 31 ਮੈਚਾਂ ਨੂੰ ਪੂਰਾ ਕਰਨ ਲਈ ਤਿੰਨ ਹਫਤੇ ਮਿਲਣਗੇ।