ਨਵੀਂ ਦਿੱਲੀ, ਜੇਐੱਨਐੱਨ : ਭਾਰਤੀ ਸਟੇਟ ਬੈਂਕ (SBI) ਆਪਣੇੇ ਗਾਹਕਾਂ ਨੂੰ ਬੈਂਕ ਖ਼ਾਤਾ ਜਿਵੇਂ-ਬਚਤ ਖ਼ਾਤਾ, ਖ਼ਾਤਾ ਚਾਲੂ ਤੇ ਓਵਰਡ੍ਰਾਫ਼ਟ ਲਈ ਐੱਸਐੱਮਐੱਸ ਅਲਰਟ ਦੀ ਸਹੂਲਤ ਪ੍ਰਦਾਨ ਕਰਦਾ ਹੈ। ਜੇਕਰ ਤੁਹਾਡੀ ਇੰਟਰਨੈੱਟ ਬੈਂਕਿੰਗ ਆਨਲਾਈਨ ਹੈ ਤਾਂ ਤੁਸੀਂ ਆਨਲਾਈਨ ਵੀ ਐੱਸਐੱਮਐੱਸ ਅਲਰਟ ਸੇਵਾ ਸ਼ੁਰੂ ਜਾਂ ਬੰਦ ਕਰ ਸਕਦੇ ਹੋ। ਇਸ ਤੋਂ ਪਹਿਲਾਂ ਅਸੀਂ ਤੁਹਾਨੂੰ ਦੱਸੀਏ ਕਿ ਕਿਸ ਤਰ੍ਹਾਂ ਤੁਸੀਂ ਆਪਣੇ ਖਾਤੇ ਲਈ ਐੱਸਐੱਮਐੱਸ ਅਲਰਟ ਸੇਵਾ ਸ਼ੁਰੂ ਜਾਂ ਬੰਦ ਕਰ ਸਕਦੇ ਹੋ, ਤੁਹਾਨੂੰ ਇਹ ਦੱਸੀਏ ਕਿ ਤੁਹਾਨੂੰ ਇਹ ਸੇਵਾ ਕਿਸ-ਕਿਸ ਲਈ ਦਿੱਤੀ ਜਾਂਦੀ ਹੈ?
ਐੱਸਬੀਆਈ ਦੇ ਅਨੁਸਾਰ, ਹੋਲਡ ਜਿਵੇਂਂ ਵੈੱਬਸਾਈਟ ਆਨਲਾਈਨ ਲੈਣ-ਦੇਣਂਤੋਂ ਬਾਅਦ-ਅਲਰਟ, ਚੈੱਕ ਸਟਾਪ ਅਲਰਟ, ਚੈੱਕ ਡਿਸਆਨਰ ਅਲਰਟ, ਚੈੱਕ ਬੁੱਕ ਇਸ਼ੂ ਅਲਰਟ, ਕ੍ਰੈਡਿਟ ਸੀਮਾ ਅਲਰਟ, ਡੇਬਿਟ ਸੀਮਾ ਅਲਰਟ ਅਤੇ ਬੈਲੇਂਸ ਸੀਮਾ ਅਲਰਟ ਲਈ ਮਿਲਦੀ ਹੈ। ਇਨ੍ਹਾਂ ਅਲਰਟ ਸੇਵਾਵਾਂ ਨੂੰ ਤੁਸੀਂ ਆਨਲਾਈਨ ਸ਼ੁਰੂ ਜਾਂ ਬੰਦ ਕਰ ਸਕਦੇ ਹੋ।
ਹੁਣ ਕੁਹਾਨੂੰ ਦੱਸਦੇ ਹਾਂ ਕਿ ਤੁਸੀਂ SBI, SMS Alert ਅਲਰਟ ਕਿਵੇਂ ਸ਼ੁਰੂ ਕਰ ਸਕਦੇ ਹੋ।
ਆਨਲਾਈਨ SBI, SMS Alert ਕਿਵੇਂ ਸ਼ੁਰੂ ਕਰੀਏ?
- ਭਾਰਤੀ ਸਟੇਟ ਬੈਂਕ ਦੀ ਵੈੱਬਸਾਈਟ ’ਤੇ ਜਾਓ ਅਤੇ ਆਪਣੇ ਨੈੱਟ ਬੈਂਕਿੰਗ ਖ਼ਾਤੇ ਵਿੱਚ ਲਾਗਇਨ ਕਰੋ।
- ਮੁੱਖ ਮੇਨੂ ਤੋਂਂ ‘ਈ-ਸੇਵਾ’ ’ਤੇ ਕਲਿੱਕ ਕਰੋ।
- ਵਿਕਲਪਾਂ ਦੀ ਸੂਚੀ ਤੋਂਂ ਐੱਸਐੱਮਐੱਸ ਅਲਰਟ ਸੇਵਾ ਵਿਕਲਪ ਨੂੰ ਚੁਣੋ।
- ਉਸ ਖ਼ਾਤੇ ਨੂੰ ਚੁਣੋ, ਜਿਸ ਲਈ ਤੁਸੀਂ ਐੱਸਐੱਮਐੱਸ ਅਲਰਟ ਸ਼ੁਰੂ ਕਰਨਾ ਚਾਹੁੰਦੇ ਹੋ ਅਤੇ ‘ਓਕੇ’ ’ਤੇ ਕਲਿੱਕ ਕਰੋ।
- ਜਿਸ ਲਈ ਤੁਹਾਨੂੰ ਸੇਵਾ ਚਾਹੀਦੀ ਹੈ
ਉਹ ਚੁਣੋ, ਜਿਵੇਂਂ- ਡੇਬਿਟ ਕਾਰਡ, ਚੈੱਕ ਬੁੱਕ ਈਸ਼ੂ ਅਲਰਟ ਆਦਿ ਤੇ ਫਿਰ ਅੱਪਡੇਟ ’ਤੇ ਕਲਿੱਕ ਕਰੋ।
ਨੈੱਟ ਬੈਂਕਿੰਗ ਤੋਂ ਐੱਸਐੱਮਐੱਸ ਅਲਰਟ ਸੇਵਾ ਕਿਵੇਂ ਬੰਦ ਕਰਈਏ?
- SBI ਦੀ ਵੈੱਬਸਾਈਟ ’ਤੇ ਜਾਓ।
- ਆਪਣੇ ਨੈੱਟ ਬੈਂਕਿੰਗ ਖ਼ਾਤੇ ’ਚ ਲਾਗਇਨ ਕਰੋ।
- ਖ਼ਾਤੇ ਦੀ ਚੋਣ ਕਰੋ ਤੇ SBI ਅਲਰਟ/ਅਪਡੇਟ ਪੇਜ ’ਤੇ ਡਿਸੇਬਲ ਹਾਈਪਰਲਿੰਕ ’ਤੇ ਕਲਿੱਕ ਕਰੋ।
- ਅਗਲੇ ਪੇਜ ’ਤੇ ਤੁਹਾਡੇ ਸਹਿਮਤੀ ਮਿਲਣ ਦੇ ਬਾਅਦ, SMS ਅਲਰਟ ਨੂੰ ਬੰਦ ਕਰ ਦਿੱਤਾ ਜਾਵੇਗਾ।