SBI Doorstep Banking : ਭਾਰਤੀ ਸਟੇਟ ਬੈਂਕ ਆਪਣੇ ਗਾਹਕਾਂ ਲਈ ਇਕ ਸ਼ਾਨਦਾਰ ਯੋਜਨਾ ਲਿਆਇਆ ਹੈ, ਜਿਸ ਨੂੰ ਅੱਜਕਲ੍ਹ ਕਾਫੀ ਚੰਗਾ ਰਿਸਪਾਂਸ ਮਿਲ ਰਿਹਾ ਹੈ। ਹੁਣ ਐੱਸਬੀਆਈ ਗਾਹਕਾਂ ਨੂੰ ਕਿਸੇ ਵੀ ਛੋਟੇ ਕੰਮ ਲਈ ATM ਜਾਂ ਬੈਂਕ ਜਾਣ ਦੀ ਲੋੜ ਨਹੀਂ ਪਵੇਗੀ ਬਲਕਿ ਬੈਂਕ ਖ਼ੁਦ ਹੀ ਪੈਸੇ ਲੈ ਕੇ ਤੁਹਾਡੇ ਘਰ ਆ ਜਾਵੇਗਾ। SBI ਨੇ ਇਸ ਸਰਵਿਸ ਨੂੰ SBI Doorstep Banking ਨਾਂ ਦਿੱਤਾ ਹੈ। ਆਓ ਜਾਣਦੇ ਹਾਂ ਐੱਸਬੀਆਈ ਦੀ ਇਸ ਸਰਵਿਸ ਬਾਰੇ ਵਿਸਥਾਰ ਨਾਲ...
SBI ਦੀ ਅਧਿਕਾਰਤ ਵੈੱਬਸਾਈਟ ਅਨੁਸਾਰ SBI Doorstep Banking ਸੁਵਿਧਾ ਲਈ ਪਹਿਲਾਂ ਆਪਣੀ ਹੋਮ ਬ੍ਰਾਂਚ 'ਚ ਰਜਿਸਟ੍ਰੇਸ਼ਨ ਕਰਵਾਉਣੀ ਜ਼ਰੂਰੀ ਪਵੇਗੀ। ਇਹ ਕੁਝ ਮਿੰਟਾਂ ਦੀ ਪ੍ਰਕਿਰਿਆ ਹੈ ਜਿਸ ਨੂੰ ਸਿਰਫ਼ ਇਕ ਵਾਰ ਕਰਨਾ ਹੁੰਦਾ ਹੈ। ਰਜਿਸਟ੍ਰੇਸ਼ਨ ਤੋਂ ਬਾਅਦ ਐੱਸਬੀਆਈਗਾਹਕ ਨੂੰ ਕਿਸੇ ਵੀ ਛੋਟੇ-ਛੋਟੇ ਕੰਮ ਲਈ ਬੈਂਕ ਦੇ ਚੱਕਰ ਨਹੀਂ ਲਗਾਉਣੇ ਪੈਣਗੇ। ਤੁਸੀਂ ਘਰ ਬੈਠੇ ਆਪਣੇ ਖਾਤੇ 'ਚ 20,000 ਰੁਪਏ ਤਕ ਜਮ੍ਹਾਂ ਕਰਨ ਜਾਂ ਕਢਵਾਉਣ ਦਾ ਕੰਮ ਕਰ ਸਕਦੇ ਹੋ। ਇਸ ਸੇਵਾ ਲਈ ਬੈਂਕ ਖ਼ੁਦ ਤੁਹਾਡੇ ਦਰਵਾਜ਼ੇ ਤਕ ਆਵੇਗਾ। ਡੋਰ ਸਟੈੱਪ ਬੈਂਕਿੰਗ 'ਚ ਗਾਹਕਾਂ ਨੂੰ ਚੈੱਕਬੁਕ, ਲਾਈਫ ਸਰਟੀਫਿਕੇਟ, ਡਿਮਾਂਡ ਡ੍ਰਾਫਟ ਜਾਂ ਡਿਪਾਜ਼ਿਟ ਵਰਗੀਆਂ ਸਹੂਲਤਾਂ ਵੀ ਮਿਲਦੀਆਂ ਹਨ।
ਇਨ੍ਹਾਂ ਸ਼ਰਤਾਂ ਨਾਲ ਮਿਲੇਗੀ SBI Doorstep Banking
SBI Doorstep Banking ਸਹੂਲਤ ਦਾ ਲਾਭ ਉਠਾਉਣ ਲਈ ਜ਼ਰੂਰੀ ਹੈ ਕਿ ਤੁਹਾਡਾ ਮੋਬਾਈਲ ਨੰਬਰ ਅਕਾਊਂਟ ਦੇ ਨਾਲ ਰਜਿਸਟਰਡ ਹੋਵੇ। ਤੁਹਾਨੂੰ ਦੱਸ ਦੇਈਏ ਕਿ ਜੇਕਰ ਤੁਹਾਡੇ ਕੋਲ ਇਕ ਤੋਂ ਜ਼ਿਆਦਾ ਬੈਂਕ ਖਾਤੇ ਹਨ ਤਾਂ ਵੀ ਤੁਸੀਂ ਇਸ ਸਹੂਲਤ ਦਾ ਲਾਭ ਉਠਾ ਸਕਦੇ ਹੋ।
SBI ਦੀ ਇਹ ਸਹੂਲਤ ਸਿਰਫ਼ 70 ਸਾਲ ਤੋਂ ਜ਼ਿਆਦਾ ਉਮਰ ਦੇ ਸੀਨੀਅਰ ਨਾਗਰਿਕਾਂ ਲਈ ਹੈ, ਜਿਨ੍ਹਾਂ ਵਿਚ ਦਿਵਿਆਂਗ ਵਿਅਕਤੀ ਸ਼ਾਮਲ ਹਨ। ਹਾਲਾਂਕਿ ਇਨ੍ਹਾਂ ਲੋਕਾਂ ਨੂੰ ਪਹਿਲਾਂ ਆਪਣੇ ਖਾਤੇ ਦਾ KYC ਵੀ ਕਰਨਾ ਪਵੇਗਾ, ਉਦੋਂ ਉਹ ਇਸ ਦੇ ਲਈ ਯੋਗ ਬਣ ਸਕਦੇ ਹੋ।
SBI ਦੇ ਹੋਮ ਬ੍ਰਾਂਚ ਤੋਂ 5 ਕਿਲੋਮੀਟਰ ਦੇ ਦਾਇਰੇ 'ਚ ਰਜਿਸਟਰਡ ਪਤੇ 'ਤੇ ਰਹਿਣ ਵਾਲੇ ਗਾਹਕ ਇਸ ਸਹੂਲਤ ਦਾ ਲਾਭ ਨਹੀਂ ਉਠਾ ਸਕਦੇ ਹਨ।
ਵਧੇਰੇ ਜਾਣਕਾਰੀ ਲਈ ਇਸ ਟੋਲ ਫ੍ਰੀ ਨੰਬਰ 'ਤੇ ਕਰੋ ਸੰਪਰਕ
SBI ਦੀ ਇਸ ਸਹੂਲਤ ਲਈ ਟੋਲ ਫ੍ਰੀ ਨੰਬਰ 1800-1037-188 ਤੇ 1800-1213-721 'ਤੇ ਸੰਪਰਕ ਕੀਤਾ ਜਾ ਸਕਦਾ ਹੈ। ਤੁਸੀਂ ਇਸ ਬਾਰੇ ਜ਼ਿਆਦਾ ਜਾਣਕਾਰੀ https://bank.sbi/dsb ਲਿੰਕ ਰਾਹੀਂ ਵੀ ਪ੍ਰਾਪਤ ਕੀਤੀ ਜਾ ਸਕਦੀ ਹੈ।