ਨਵੀਂ ਦਿੱਲੀ, ਬਿਜ਼ਨੈੱਸ ਡੈਸਕ : ਵੱਖ-ਵੱਖ ਪੋਸਟ ਆਫਿਸ ਸਕੀਮਾਂ ਅਧੀਨ ਇੰਡੀਆ ਪੋਸਟ ਪੇਮੈਂਟਸ ਬੈਂਕ ਸੇਵਿੰਗਜ਼ (IPPB) ਖਾਤਾ ਧਾਰਕ ਆਪਣੇ ਘਰਾਂ 'ਚ ਬੈਠ ਕੇ ਆਰਾਮ ਨਾਲ ਸੁਕੰਨਿਆ ਸਮ੍ਰਿਧੀ ਖਾਤੇ (SSA), ਆਰਡੀ (RD), ਜਨਰਲ ਪ੍ਰੋਵੀਡੈਂਟ ਫੰਡ (PPF) ਵਿੱਚ ਪੈਸੇ ਟ੍ਰਾਂਸਫਰ ਕਰਨ ਵਰਗੇ ਬੁਨਿਆਦੀ ਕੰਮ ਕਰ ਸਕਦੇ ਹਨ। ਇਨ੍ਹਾਂ ਯੋਜਨਾਵਾਂ ਲਈ ਪ੍ਰੀਮੀਅਮ ਦਾ ਭੁਗਤਾਨ ਕਰਨ ਸਮੇਤ ਸਾਰੇ ਕੰਮ IPPB ਮੋਬਾਈਲ ਐਪ ਰਾਹੀਂ ਕੀਤੇ ਜਾ ਸਕਦੇ ਹਨ। IPPB ਐਪ ਦੇ ਨਾਲ ਕੋਈ ਵੀ ਖਾਤਾ ਧਾਰਕ ਆਸਾਨੀ ਨਾਲ ਆਪਣਾ ਬੈਲੇਂਸ ਚੈੱਕ ਕਰ ਸਕਦਾ ਹੈ, ਪੈਸੇ ਟ੍ਰਾਂਸਫਰ ਕਰ ਸਕਦਾ ਹੈ ਅਤੇ ਹੋਰ ਵਿੱਤੀ ਲੈਣ-ਦੇਣ ਕਰ ਸਕਦਾ ਹੈ, ਜਿਸ ਲਈ ਉਸ ਨੂੰ ਪਹਿਲਾਂ ਪੋਸਟ ਆਫਿਸ ਜਾਣਾ ਪੈਂਦਾ ਸੀ।
ਹਾਲਾਂਕਿ, ਇਨ੍ਹਾਂ ਸਕੀਮਾਂ ਨੂੰ ਸ਼ੁਰੂ ਕਰਨ ਲਈ ਵਿਅਕਤੀ ਨੂੰ ਡਾਕਘਰ ਜਾਣਾ ਪੈਂਦਾ ਹੈ, ਜਿਸ ਤੋਂ ਬਾਅਦ ਇਨ੍ਹਾਂ ਸਕੀਮਾਂ ਨੂੰ IPPB ਖਾਤੇ ਜਾਂ ਮੋਬਾਈਲ ਐਪ ਦੀ ਵਰਤੋਂ ਕਰ ਕੇ ਆਨਲਾਈਨ ਪ੍ਰਬੰਧਿਤ ਕੀਤਾ ਜਾ ਸਕਦਾ ਹੈ। ਦੱਸ ਦੇਈਏ ਕਿ ਸਰਕਾਰ ਨੇ ਪਿਛਲੇ ਸਾਲ 'DakPay' ਡਿਜੀਟਲ ਪੇਮੈਂਟ ਐਪ ਲਾਂਚ ਕੀਤੀ ਸੀ, ਜਿਸ ਦੀ ਵਰਤੋਂ ਡਾਕਘਰ ਤੇ ਆਈਪੀਪੀਬੀ ਗਾਹਕ ਕਰਦੇ ਹਨ। DakPay ਉਪਭੋਗਤਾਵਾਂ ਨੂੰ ਇੰਡੀਆ ਪੋਸਟ ਅਤੇ IPPB ਵੱਲੋਂ ਮੁਹੱਈਆ ਕਰਵਾਈਆਂ ਜਾਂਦੀਆਂ ਡਿਜੀਟਲ ਵਿੱਤੀ ਤੇ ਸਹਾਇਕ ਬੈਂਕਿੰਗ ਸੇਵਾਵਾਂ ਨਾਲ ਜੋੜਦਾ ਹੈ।
DakPay ਪੈਸੇ ਭੇਜਣ QR ਕੋਡਾਂ ਨੂੰ ਸਕੈਨ ਕਰਨ ਤੇ ਸੇਵਾਵਾਂ ਅਤੇ ਵਪਾਰੀਆਂ ਨੂੰ ਡਿਜੀਟਲ ਰੂਪ 'ਚ ਭੁਗਤਾਨ ਕਰਨ ਵਰਗੀਆਂ ਸਹੂਲਤਾਂ ਵੀ ਪ੍ਰਦਾਨ ਕਰਦਾ ਹੈ। ਇਹ ਇੰਟਰਓਪਰੇਬਲ ਬੈਂਕਿੰਗ ਸੇਵਾਵਾਂ ਵੀ ਪ੍ਰਦਾਨ ਕਰੇਗਾ। ਨਿਵੇਸ਼ਕ ਭੁਗਤਾਨ ਕਰਨ ਲਈ ਵੀ ਇਸ ਐਪ ਦੀ ਵਰਤੋਂ ਕਰ ਸਕਦੇ ਹਨ।
IPPB ਰਾਹੀਂ PPF 'ਚ ਫੰਡ ਟ੍ਰਾਂਸਫਰ ਕਿਵੇਂ ਕਰੀਏ?
ਆਪਣੇ ਬੈਂਕ ਖਾਤੇ ਨਾਲ ਆਪਣੇ IPPB ਖਾਤੇ 'ਚ ਪੈਸੇ ਜੋੜੋ।
DOP ਸੇਵਾਵਾਂ 'ਤੇ ਜਾਓ।
ਇੱਥੇ RD, PPF, PPF, SSA ਤੇ ਲੋਨ 'ਚੋਂ ਪੀਪਟ ਨੂੰ ਚੁਣੋ।
ਆਪਣਾ PPF ਖਾਤਾ ਨੰਬਰ ਤੇ DOP ਗਾਹਕ ID ਦਰਜ ਕਰੋ।
ਅਮਾਉਂਟ ਭਰੋ, ਜਿਹੜੀ ਜਮ੍ਹਾਂ ਕਰਨੀ ਹੈ।
Pay 'ਤੇ ਕਲਿੱਕ ਕਰੋ।
IPPB ਤੋਂ ਸੁਕੰਨਿਆ ਸਮ੍ਰਿਧੀ ਖਾਤੇ 'ਚ ਫੰਡ ਕਿਵੇਂ ਟਰਾਂਸਫਰ ਕਰੀਏ?
ਆਪਣੇ ਬੈਂਕ ਖਾਤੇ ਤੋਂ ਆਪਣੇ IPPB ਖਾਤੇ ਨਾਲ ਪੈਸੇ ਜੋੜੋ।
DOP ਸੇਵਾਵਾਂ 'ਤੇ ਜਾਓ ਤੇ ਸੁਕੰਨਿਆ ਸਮ੍ਰਿਧੀ ਖਾਤਾ ਚੁਣੋ।
ਸੁਕੰਨਿਆ ਸਮ੍ਰਿਥੀ ਖਾਤਾ ਨੰਬਰ ਅਤੇ DOP ਗਾਹਕ ਆਈਡੀ ਦਰਜ ਕਰੋ।
ਕਿਸ਼ਤ ਦੀ ਮਿਆਦ ਤੇ ਰਕਮ ਦੀ ਚੋਣ ਕਰੋ ਅਤੇ Pay ਕਰ ਦਿਉ।