ਨਵੀਂ ਦਿੱਲੀ, ਆਟੋ ਡੈਸਕ : Matter ਨੇ ਅੱਜ ਭਾਰਤੀ ਬਾਜ਼ਾਰ ਵਿੱਚ ਆਪਣੀ ਪਹਿਲੀ ਇਲੈਕਟ੍ਰਿਕ ਬਾਈਕ ਲਾਂਚ ਕੀਤੀ ਹੈ। ਐਡਵਾਂਸ ਫੀਚਰਜ਼ ਨਾਲ ਲੈਸ ਇਸ ਬਾਈਕ 'ਚ ਕਈ ਖਾਸੀਅਤਾਂ ਦੇਖਣ ਨੂੰ ਮਿਲਦੀਆਂ ਹਨ। ਤੁਸੀਂ ਮੈਟਰ ਇਲੈਕਟ੍ਰਿਕ ਬਾਈਕ ਦੀ ਸਵਾਰੀ ਕਰਦੇ ਹੋਏ ਸੰਗੀਤ ਦਾ ਆਨੰਦ ਵੀ ਲੈ ਸਕਦੇ ਹੋ ਤੇ ਬਿਨਾਂ ਚਾਬੀ ਦੇ ਬਾਈਕ ਨੂੰ ਸਟਾਰਟ ਕਰ ਸਕਦੇ ਹੋ। ਆਓ ਜਾਣਦੇ ਹਾਂ ਇਸ ਬਾਈਕ ਦੀਆਂ ਵਿਸ਼ੇਸ਼ਤਾਵਾਂ ਬਾਰੇ।
ਮੈਟਰ ਦੀ ਮੋਟਰਸਾਈਕਲ "ਗੀਅਰ ਬੌਕਸ" ਨਾਲ ਲੈਸ ਹੈ। ਅੱਜਕੱਲ੍ਹ, ਭਾਰਤੀ ਬਾਜ਼ਾਰ ਵਿਚ ਲਾਂਚ ਕੀਤੀਆਂ ਗਈਆਂ ਇਲੈਕਟ੍ਰਿਕ ਬਾਈਕਸ 'ਚੋਂ ਕਿਸੇ ਵਿਚ ਵੀ ਗਿਅਰਬੌਕਸ ਦੀ ਆਪਸ਼ਨ ਨਹੀਂ ਮਿਲਦੀ ਹੈ।
ਬੈਟਰੀ ਪੈਕ ਅਤੇ ਰੇਂਜ
ਮੈਟਰ ਇਲੈਕਟ੍ਰਿਕ ਮੋਟਰਸਾਈਕਲ 'ਚ 10.5 kW ਦੀ ਪਾਵਰ ਅਤੇ 520 ਐੱਨਐੱਮ ਦੀ ਪੀਕ ਟਾਰਕ ਜਨਰੇਟ ਕਰਨ ਵਿਚ ਸਮਰੱਥ ਹੈ। ਇਸ ਵਿਚ 4 ਸਪੀਡ ਹਾਈਪਰ-ਸ਼ਿਫਟ ਮੈਨੁਅਲ ਗਿਅਰਬੌਕਸ ਵੀ ਦਿੱਤਾ ਗਿਆ ਹੈ। ਇਸ ਦੇ ਮੋਟਰ 'ਚ ਇਨਬਿਲਟ ਲਿਕਵਿਡ ਕੂਲਿੰਗ ਸਹੂਲਤ ਵੀ ਦਿੱਤੀ ਗਈ ਹੈ, ਜੋ ਬਾਈਕ ਨੂੰ ਲੌਂਗ ਡਰਾਈਵ ਦੇ ਬਾਵਜੂਦ ਓਵਰਹੀਟ ਨਹੀਂ ਹੋਣ ਦਿੰਦਾ ਹੈ। ਈ-ਬਾਈਕ ਦੀ ਸਮਰੱਥਾ 5 kWh, ਇਕ ਸੁਪਰ ਸਮਾਰਟ BMS, IP67 ਸੁਰੱਖਿਆ ਹੈ। ਸਿੰਗਲ ਚਾਰਜ ਵਿਚ ਇਹ ਬਾਈਕ 125-150 ਕਿੱਲੋਮੀਟਰ ਦੀ ਰੇਂਜ ਦੇਣ ਵਿਚ ਸਮਰੱਥ ਹੈ।
ਮਿਲਣਗੇ ਐਡਵਾਂਸ ਫੀਚਰਜ਼
ਈ-ਬਾਈਕ ਵਾਧੂ ਸਹੂਲਤਾਂ ਨਾਲ ਆਉਂਦੀ ਹੈ ਤਾਂ ਜੋ ਤੁਸੀਂ ਹਮੇਸ਼ਾ ਆਪਣੀ ਡਿਵਾਈਸ ਨਾਲ ਜੁੜੇ ਰਹੋ। ਫੀਚਰਜ਼ ਦੀ ਗੱਲ ਕਰੀਏ ਤਾਂ ਇਸ 'ਚ ਆਟੋ-ਰਿਪਲਾਈ, ਮਿਊਜ਼ਿਕ, ਕੀ-ਲੈਸ ਡਰਾਈਵ, ਸਟੋਰੇਜ ਸਮਰੱਥਾ, ਸੱਤ ਇੰਚ ਸਕ੍ਰੀਨ ਡਿਸਪਲੇ, ਐਕਸੀਡੈਂਟ ਡਿਟੈਕਸ਼ਨ, ਡਿਊਲ ਡਿਸਕ ਬ੍ਰੇਕ, ਜੀਓ-ਫੈਂਸਿੰਗ, ਕਾਲਿੰਗ ਫੀਚਰ ਵਰਗੇ ਕਈ ਐਡਵਾਂਸ ਫੀਚਰ ਦਿੱਤੇ ਗਏ ਹਨ। ਇਸ 'ਚ 80 ਤੋਂ ਜ਼ਿਆਦਾ ਐਕਟਿਵ ਫੀਚਰ ਦਿੱਤੇ ਗਏ ਹਨ।
ਘਰ ਦੇ ਕਿਸੇ ਵੀ ਬੋਰਡ ਤੋਂ ਕਰ ਸਕਦੇ ਹੋ ਚਾਰਜ
ਇਸ ਬਾਈਕ ਨੂੰ ਚਾਰਜ ਕਰਨ ਲਈ ਦਿੱਤਾ ਗਿਆ ਚਾਰਜਰ ਦਾ ਪਲੱਗ ਇਕ ਆਮ ਚਾਰਜਰ ਦੀ ਤਰ੍ਹਾਂ ਹੈ। ਤੁਸੀਂ ਆਪਣੀ ਬਾਈਕ ਨੂੰ ਕਿਸੇ ਵੀ ਪਲੱਗ 'ਚ ਲਗਾ ਕੇ ਚਾਰਜ ਕਰ ਸਕਦੇ ਹੋ। ਈ-ਬਾਈਕ ਨੂੰ 5m ਪਲੱਗ ਨਾਲ ਚਾਰਜ ਕੀਤਾ ਜਾ ਸਕਦਾ ਹੈ। ਚਾਰਜਿੰਗ 6A 3-ਪਿੰਨ ਚਾਰਜਰ ਨਾਲ ਕੀਤੀ ਜਾ ਸਕਦੀ ਹੈ।