ਨਵੀਂ ਦਿੱਲੀ, ਪੀਟੀਆਈ : ਦੇਸ਼ ਦੀ ਸਭ ਤੋਂ ਵੱਡੀ ਬੀਮਾ ਕੰਪਨੀ ਭਾਰਤੀ ਜੀਵਨ ਬੀਮਾ ਨਿਗਮ (LIC) ਤੇ ਕਰਮਚਾਰੀ ਭਵਿੱਖ ਨਿਧੀ ਸੰਗਠਨ (EPFO) ਨੇ ਉੱਭਰਦੇ ਉਦਮੀਆਂ ਦੀ ਮਦਦ ਦੇ ਉਦੇਸ਼ ਨਾਲ ਸਟਾਰਟ-ਅਪ (Startup Funding) ਲਈ fund ਸਥਾਪਿਤ ਕਰਨ ਦੀ ਇੱਛਾ ਪ੍ਰਗਟਾਈ ਹੈ।
DPIIT ਦੇ ਵਧੀਕ ਸਕੱਤਰ ਅਨਿਲ ਅੱਗਰਵਾਲ ਨੇ ਕਿਹਾ ਕਿ ਇਹ ਫ਼ੈਸਲਾ ਲਿਆ ਗਿਆ ਹੈ ਕਿ ਸਟਾਰਟ-ਅਪ ਵਿੱਤਪੋਸ਼ਣ ਦੇ ਉਦੇਸ਼ ਨਾਲ ਭਾਰਤੀ ਲਘੂ ਉਦਯੋਗ ਵਿਕਾਸ ਬੈਂਕ (SIDBI) ਇਕ ਪੋਰਟਲ ਤਿਆਰ ਕਰੇਗਾ। ਰਾਸ਼ਟਰੀ ਸਟਾਰਟਅਪ ਸਲਾਹ ਪ੍ਰੀਸ਼ਦ ਦੀ ਬੈਠਕ 'ਚ ਇਹ ਮੁੱਦੇ ਸਾਹਮਣੇ ਆਏ।
ਅਗਰਵਾਲ ਨੇ ਕਿਹਾ ਕਿ ਦੇਸ਼ ਵਿਚ ਸਟਾਰਟ-ਅਪ ਦੇ ਸਿਸਟਮ ਨੂੰ ਮਜ਼ਬੂਤ ਕਰਨ ਲਈ ਕਈ ਤਰ੍ਹਾਂ ਦੀਆਂ ਪਹਿਲਾਂ ਕੀਤੀਆਂ ਜਾ ਰਹੀਆਂ ਹਨ। ਉਨ੍ਹਾਂ ਕਿਹਾ ਕਿ ਇਸ ਖੇਤਰ ਲਈ ਕਰੀਬ 16 ਪ੍ਰੋਗਰਾਮਾਂ ਦੀ ਪਛਾਣ ਕੀਤੀ ਗਈ ਹੈ ਤੇ ਇਸ ਨੂੰ ਪ੍ਰੀਸ਼ਦ ਦੇ ਸਾਰੇ ਮੈਂਬਰਾਂ ਨਾਲ ਸਾਂਝਾ ਕੀਤਾ ਗਿਆ ਹੈ। ਅਗਰਵਾਲ ਨੇ ਇਹ ਵੀ ਕਿਹਾ ਕਿ ਸਾਫਟਬੈਂਕ ਇੰਡੀਆ ਦੇ ਪ੍ਰਮੁੱਖ ਮਨੋਜ ਕੋਹਲੀ ਇਕ ਰਾਸ਼ਟਰੀ ਸੁਰੱਖਿਆ ਪ੍ਰੋਗਰਾਮ ਚਲਾਉਣਾ ਚਾਹੁੰਦੇ ਹਨ।
ਉਨ੍ਹਾਂ ਕਿਹਾ ਕਿ LIC ਦੇ ਚੇਅਰਮੈਨ ਉੱਥੇ ਬੈਠਕ 'ਚ ਸਨ। ਉਨ੍ਹਾਂ ਸਟਾਰਟਅਪ ਲਈ ਇਕ ਫੰਡ ਸਥਾਪਿਤ ਕਰਨ ਦੀ ਵਚਨਬੱਧਤਾ ਪ੍ਰਗਟਾਈ। ਅਗਰਵਾਲ ਨੇ ਨਾਲ ਹੀ ਕਿਹਾ ਕਿ ਈਪੀਐੱਫਓ ਨੇ ਵੀ ਸਟਾਰਟ-ਅਪ ਲਈ ਇਸੇ ਤਰ੍ਹਾਂ ਦਾ ਇਕ ਨਿਵੇਸ਼ ਫੰਡ ਸਥਾਪਿਤ ਕਰਨ ਦੀ ਇੱਛਾ ਪ੍ਰਗਟਾਈ ਹੈ।
ਦੱਸ ਦੇਈਏ ਕਿ LIC ਦੇ ਮੁੱਢਲੇ ਜਨਤਕ ਆਫਰ (IPO) ਦੇ ਰਸਤਾ ਸਾਫ਼ ਹੋ ਗਿਆ ਹੈ। ਸੂਤਰਾਂ ਮੁਤਾਬਕ ਜੁਲਾਈ 'ਚ ਕੇਂਦਰੀ ਕੈਬਨਿਟ ਨੇ ਜਨਰਲ ਇੰਸ਼ੋਰੈਂਸ ਬਿਜ਼ਨੈੱਸ ਐਕਟ, 1972 'ਚ ਸੋਧ ਨੂੰ ਮਨਜ਼ੂਰੀ ਦਿੱਤੀ ਸੀ। ਇਸ ਨਾਲ ਇੰਸ਼ੋਰੈਂਸ ਸੈਕਟਰ 'ਚ ਸਥਾਪਿਤ ਸਰਕਾਰੀ ਬੀਮਾ ਕੰਪਨੀਆਂ 'ਚ ਨਿੱਜੀ ਕੰਪਨੀਆਂ ਦੀ ਹਿੱਸੇਦਾਰੀ ਹੋ ਸਕੇਗੀ। LiC 'ਚ ਆਪਣੀ ਹਿੱਸੇਦਾਰੀ ਵੇਚਣ ਲਈ ਸਰਕਾਰ ਨੇ ਇਹ ਮਨਜ਼ੂਰੀ ਦਿੱਤੀ ਹੈ।
ਨਿਵੇਸ਼ ਅਤੇ ਲੋਕ ਜਾਇਦਾਦ ਪ੍ਰਬੰਧਨ ਵਿਭਾਗ (DIPAM) ਨੇ IPO ਤੋਂ ਪਹਿਲਾਂ ਐੱਲਆਈਸੀ ਦਾ ਮੁਲਾਂਕਣਕ ਰਨ ਲਈ actuarial ਕੰਪਨੀ ਮਿਲੀਮੈਨ ਐਡਵਾਈਜ਼ਰਜ਼ ਐੱਲਐੱਲਪੀ ਇੰਡੀਆ ਦੀ ਨਿਯੁਕਤੀ ਕੀਤੀ ਸੀ। ਇਸ ਨੂੰ ਭਾਰਤੀ ਕਾਰਪੋਰੇਟ ਇਤਿਹਾਸ ਦਾ ਸਭ ਤੋਂ ਵੱਡਾ IPO ਕਿਹਾ ਜਾ ਰਿਹਾ ਹੈ।