ਨਵੀਂ ਦਿੱਲੀ : ਜਿਨ੍ਹਾਂ ਟੈਕਸ ਪੇਅਰਜ਼ (Tax Payers) ਨੇ ਮੁਲਾਂਕਣ ਸਾਲ 2020-21 ਆਪਣੀ ਆਮਦਨ ਕਰ ਰਿਟਰਨ (Income Tax Return) ਦੀ ਹਾਲੇ ਤਕ ਈ-ਵੈਰੀਫਿਕੇਸ਼ਨ (E-Verification) ਨਹੀਂ ਕੀਤੀ ਹੈ, ਉਹ ਵੈਰੀਫਿਕੇਸ਼ਨ ਦੀ ਪ੍ਰਕਿਰਿਆ ਨੂੰ 28 ਫਰਵਰੀ 2022 ਤਕ ਪੂਰਾ ਕਰ ਸਕਦੇ ਹਨ। ਇਨਕਮ ਟੈਕਸ ਡਿਪਾਰਟਮੈਂਟ ਨੇ ਕਰਦਾਤਿਆਂ ਨੂੰ ਰਾਹਤ ਦਿੰਦੇ ਹੋਏ ਵੈਰੀਫਿਕੇਸ਼ਨ ਦੀ ਮਿਆਦ ਨੂੰ ਅੱਗੇ ਵਧਾਇਆ ਹੈ।
ਜਾਣੋ ਕੀ ਹੈ ਈ-ਵੈਰੀਫਿਕੇਸ਼ਨ
ਕਾਨੂੰਨ ਮੁਤਾਬਕ ਡਿਜੀਟਲ ਦਸਤਖ਼ਤ ਦੇ ਬਿਨਾਂ ਇਲੈਕਟ੍ਰਾਨਿਕ ਰੂਪ 'ਚ ਆਮਦਨ ਕਰ ਰਿਟਰਨ (ITR) ਦਾਖ਼ਲ ਕਰਨ 'ਤੇ ਉਸ ਦਾ ਆਧਾਰ ਓਟੀਪੀ, ਨੈੱਟਬੈਂਕਿੰਗ, ਡੀਮੈਟ ਖਾਤੇ ਜ਼ਰੀਏ ਭੇਜੇ ਗੋਏ ਕੋਡ, ਪਹਿਲਾਂ ਤੋਂ ਵੈਲਿਡ ਬੈਂਕ ਖਾਤੇ ਜਾਂ ਏਟੀਐੱਮ ਤੋਂ ਵੈਰੀਫਿਕੇਸ਼ਨ ਕਰਨੀ ਹੁੰਦੀ ਹੈ। ਇਹ ਵੈਰੀਫਿਕੇਸ਼ਨ ਆਮਦਨ ਕਰ ਰਿਟਰਨ ਦਾਖ਼ਲ ਕਰਨ ਦੇ 120 ਦਿਨਾਂ ਦੇ ਅੰਦਰ ਕਰਨੀ ਜ਼ਰੂਰੀ ਹੈ।
ਰਿਟਰਨ ਦਾਖ਼ਲ ਕਰਨ ਦੀ ਪ੍ਰਕਿਰਿਆ ਪੂਰੀ ਹੋਣ ਲਈ ਜ਼ਰੂਰੀ ਹੈ ਈ-ਵੈਰੀਫਿਕੇਸ਼ਨ
ਇਸ ਤੋਂ ਇਲਾਵਾ ਟੈਕਸਪੇਅਰਜ਼ ਬੈਂਗਲੁਰੂ 'ਚ ਸਥਿਤ ਯੂਨਿਟ 'ਚ ਆਈਟੀਆਰ ਦੀ ਇਕ ਫਿਜ਼ੀਕਲ ਕਾਪੀ ਭੇਜ ਕੇ ਵੈਰੀਫਿਕੇਸ਼ਨ ਕਰ ਸਕਦੇ ਹਨ। ਜੇਕਰ ਵੈਰੀਫਿਕੇਸ਼ਨ ਦਾ ਪ੍ਰੋਸੈੱਸ ਪੂਰਾ ਨਹੀਂ ਹੁੰਦਾ ਹੈ ਤਾਂ ਇਹ ਮੰਨਿਆ ਜਾਂਦਾ ਹੈ ਕਿ ਰਿਟਰਨ ਦਾਖ਼ਲ ਨਹੀਂ ਕੀਤੀ ਗਈ ਹੈ।