ਨਵੀਂ ਦਿੱਲੀ (ਪੀਟੀਆਈ) : ਭਾਰਤੀ ਪੂੰਜੀ ਬਾਜ਼ਾਰ ’ਚ ਪਾਰਟੀਸਿਪੇਟਰੀ ਨੋਟ (ਪੀ-ਨੋਟਸ) ਜ਼ਰੀਏ ਨਿਵੇਸ਼ ਮਈ, 2022 ਵਿਚ ਮਹੀਨਾਵਾਰੀ ਆਧਾਰ ’ਤੇ ਘੱਟ ਕੇ 86,706 ਕਰੋਡ਼ ਰੁਪਏ ਰਹਿ ਗਿਆ। ਮਾਹਿਰਾਂ ਦਾ ਕਹਿਣਾ ਹੈ ਕਿ ਵਿਦੇਸ਼ੀ ਸੰਸਥਾਗਤ ਨਿਵੇਸ਼ਕ ਆਉਣ ਵਾਲੀਆਂ ਇਕ-ਦੋ ਤਿਮਾਹੀਆਂ ਵਿਚ ਆਪਣੇ ਬਿਕਵਾਲੀ ਦੇ ਰੁਖ਼ ਨੂੰ ਬਦਲਦੇ ਹੋਏ ਸ਼ੇਅਰਾਂ ਦੀ ਇਕ ਵਾਰ ਫਿਰ ਤੋਂ ਖ਼ਰੀਦ ਸ਼ੁਰੂ ਕਰਨਗੇ। ਰਜਿਸਟਰਡ ਵਿਦੇਸ਼ੀ ਪੋਰਟਫੋਲੀਓ ਨਿਵੇਸ਼ਕਾਂ (ਐੱਫਪੀਆਈ) ਵੱਲੋਂ ਪੀ-ਨੋਟ ਉਨ੍ਹਾਂ ਵਿਦੇਸ਼ੀ ਨਿਵੇਸ਼ਕਾਂ ਨੂੰ ਜਾਰੀ ਕੀਤੇ ਜਾਂਦੇ ਹਨ, ਜਿਹਡ਼ੇ ਭਾਰਤੀ ਸ਼ੇਅਰ ਬਾਜ਼ਾਰ ਵਿਚ ਬਿਨਾਂ ਰਜਿਸਟ੍ਰੇਸ਼ਨ ਦੇ ਨਿਵੇਸ਼ ਕਰਨਾ ਚਾਹੁੰਦੇ ਹਨ।
ਬਾਜ਼ਾਰ ਰੈਗੂਲੇਟਰੀ ਸੇਬੀ ਦੇ ਅੰਕਡ਼ਿਆਂ ਮੁਤਾਬਕ, ਘਰੇਲੂ ਬਾਜ਼ਾਰਾਂ ਵਿਚ ਪੀ-ਨੋਟ ਜ਼ਰੀਏ ਨਿਵੇਸ਼ ਦਾ ਮੁੱਲ ਮਈ, 2022 ਦੇ ਅੰਤ ਵਿਚ 86,706 ਕਰੋਡ਼ ਰੁਪਏ ਰਹਿ ਗਿਆ ਜਿਹਡ਼ਾ ਅਪ੍ਰੈਲ ਵਿਚ 90,580 ਕਰੋਡ਼ ਰੁਪਏ ਸੀ। ਉਥੇ, ਮਾਰਚ 2022 ਵਿਚ ਇਹ 87,979 ਕਰੋਡ਼ ਰੁਪਏ, ਜਦਕਿ ਫਰਵਰੀ ਅਤੇ ਜਨਵਰੀ ਵਿਚ ਕ੍ਰਮਵਾਰ 89, 143 ਅਤੇ 87,989 ਕਰੋਡ਼ ਰੁਪਏ ਸੀ। ਅੰਕਡ਼ਿਆਂ ਮੁਤਾਬਕ, ਮਈ ਵਿਚ 86,706 ਕਰੋਡ਼ ਰੁਪਏ ਦੇ ਕੁਲ ਪੀ-ਨੋਟ ਨਿਵੇਸ਼ ਵਿਚੋਂ 77,402 ਕਰੋਡ਼ ਰੁਪਏ ਬਾਂਡ ਅਤੇ 101 ਕਰੋਡ਼ ਰੁਪਏ ਹਾਈਬ੍ਰਿਡ ਸਕਿਓਰਟੀਜ਼ ਵਿਚ ਲਾਏ ਗਏ ਸਨ। ਅਪ੍ਰੈਲ ਦੇ ਅੰਤ ਵਿਚ 81,571 ਕਰੋਡ਼ ਰੁਪਏ ਦਾ ਨਿਵੇਸ਼ ਸ਼ੇਅਰਾਂ ਅਤੇ 8,889 ਕਰੋਡ਼ ਰੁਪਏ ਨਿਵੇਸ਼ ਬਾਂਡ ਵਿਚ ਕੀਤਾ ਗਿਆ ਸੀ।