ਨਵੀਂ ਦਿੱਲੀ, ਪੀਟੀਆਈ : ਆਮਦਨ ਕਰ ਵਿਭਾਗ (Income Tax Department) ਨੇ Tax ਨਾਲ ਜੁਡ਼ੇ ਕੰਮ ਲਈ ਮਿਆਦ ਵਧਾ ਦਿੱਤੀ ਹੈ। ਇਨ੍ਹਾਂ ਵਿਚ ਇਕਵਿਲਾਈਜ਼ੇਸ਼ਨ ਫੀਸ ਤੇ ਟੈਕਸ ਆਡਿਟ ਨਾਲ ਜੁਡ਼ੇ ਵੇਰਵੇ ਸ਼ਾਮਲ ਹਨ। ਇਕਵਿਲਾਈਜ਼ੇਸ਼ਨ ਫੀਸ ਭਾਰਤ ਤੋਂ ਪਰਵਾਸੀ ਸੇਵਾਵਾਂ ਪ੍ਰੋਵਾਈਡਰਾਂ ਨੂੰ ਹੋਣ ਵਾਲੀ ਆਮਦਨ 'ਤੇ ਕੱਟਿਆ ਜਾਣ ਵਾਲਾ ਟੀਡੀਐੱਸ ਹੈ।
ਕਾਰੋਬਾਰੀ ਸਾਲ 2020-21 ਲਈ ਫਾਰਮ-1 (Form-1) 'ਚ ਇਕਵਿਲਾਈਜ਼ੇਸ਼ਨ ਫੀਸ ਵੇਰਵਾਰ ਦਾਖ਼ਲ ਕਰਨ ਦੀ ਮਿਆਦ 30 ਜੂਨ ਤੋਂ ਵਧਾ ਕੇ 31 ਅਗਸਤ ਕਰ ਦਿੱਤੀ ਗਈ ਹੈ।
ਇਸੇ ਤਰ੍ਹਾਂ ਅਪ੍ਰੈਲ-ਜੂਨ ਤਿਮਾਹੀ ਲਈ ਕੀਤੇ ਗਏ ਆਡਿਟ ਸਬੰਧੀ ਅਧਿਕਾਰਤ ਡੀਲਰਾਂ ਵੱਲੋਂ ਪੇਸ਼ ਕੀਤੇ ਜਾਣ ਵਾਲੇ ਫਾਰਮ 15 ਸੀਸੀ (Form 15CC) 'ਚ ਤਿਮਾਹੀ ਵੇਰਵੇ ਹੁਣ 31 ਅਗਸਤ ਤਕ ਫਾਈਲ ਕੀਤੇ ਜਾ ਸਕਦੇ ਹਨ। ਇਹ ਵੇਰਵਾ ਜਮ੍ਹਾਂ ਕਰਨ ਲਈ ਪਹਿਲਾਂ 15 ਜੁਲਾਈ ਮਿੱਥੀ ਗਈ ਸੀ।
ਕੇਂਦਰੀ ਪ੍ਰਤੱਖ ਕਰ ਬੋਰਡ (CBDT) ਨੇ ਕਿਹਾ ਕਿ ਕਰਦਾਤਿਆਂ ਤੇ ਹੋਰ ਪੱਖਾਂ ਨੇ ਕੁਝ ਫਾਰਮਾਂ ਇਲੈਕਟ੍ਰਾਨਿਕ ਰੂਪ 'ਚ ਭਰੇ ਜਾਣ ਸਬੰਧੀ ਸਮੱਸਿਆ ਹੋਣ ਦੀ ਗੱਲ ਕਹੀ ਸੀ। ਇਸ ਨੂੰ ਦੇਖਦੇ ਹੋਏ ਇਨ੍ਹਾਂ ਫਾਰਮਾਂ ਨੂੰ ਇਲੈਕਟ੍ਰਾਨਿਕ ਰੂਪ 'ਚ ਭਰਨ ਦੀ ਮਿਆਦ ਵਧਾਉਣ ਦਾ ਫ਼ੈਸਲਾ ਕੀਤਾ ਗਿਆ ਹੈ।
ਇਸ ਤੋਂ ਇਲਾਵਾ ਕੁਝ ਫਾਰਮ ਦੀ ਈ-ਫਾਇਲਿੰਗ ਲਈ ਸਹੂਲਤਾਂ ਨਾ ਹੋਣ ਦੀ ਸੂਰਤ 'ਚ ਸੀਬੀਡੀਟੀ ਨੇ ਪੈਨਸ਼ਨ ਫੰਡ ਤੇ ਸਰਕਾਰੀ ਪ੍ਰੋਪਰਟੀ ਫੰਡ ਵੱਲੋਂ ਸੂਚਨਾ ਨਾਲ ਸੰਬੰਧਤ ਫਾਰਮ ਨੂੰ ਇਲੈਕਟ੍ਰਾਨਿਕ ਰੂਪ 'ਚ ਦਾਖ਼ਲ ਕਰਨ ਦੀ ਨੀਅਤ ਤਰੀਕਾਂ ਵਧਾਉਣ ਦਾ ਫ਼ੈਸਲਾ ਕੀਤਾ ਹੈ।
ਨਾਂਗੀਆ ਐਂਡ ਕੰਪਨੀ ਐੱਲਐੱਲਪੀ ਦੇ ਹਿੱਸੇਦਾਰ ਸ਼ੈਲੇਸ਼ ਕੁਮਾਰ ਨੇ ਕਿਹਾ ਕਿ ਨਵੇਂ ਆਮਦਨ ਕਰ ਪੋਰਟਲ 'ਚ ਤਕਨੀਕੀ ਖ਼ਾਮੀਆਂ ਨੂੰ ਦੇਖਦੇ ਹੋਏ ਕਰਦਾਤਿਆਂ ਨੂੰ ਇਸ ਤਰ੍ਹਾਂ ਦੀ ਮਿਆਦ ਦੀ ਪਾਲਣਾ ਕਰਨ ਵਿਚ ਕਾਫ਼ੀ ਸਮੱਸਿਆਵਾਂ ਦਾ ਸਾਹਮਣਾ ਕਰਨਾ ਪੈ ਰਿਹਾ ਸੀ ਤੇ ਕਈ ਕਰਦਾਤੇ ਨੀਅਤ ਤਰੀਕ ਦੇ ਅੰਦਰ ਪਾਲਣਾ ਵੀ ਨਹੀਂ ਕਰ ਸਕੇ।
ਉਨ੍ਹਾਂ ਕਿਹਾ ਕਿ ਕਰ ਸੰਬੰਧੀ ਨਿਯਮਾਂ ਦੀ ਪਾਲਣਆ ਲਈ ਮਿਆਦ ਵਧਾਉਣ ਨਾਲ ਕਰਦਾਤਿਆਂ ਨੂੰ ਕਾਫੀ ਰਾਹਤ ਮਿਲੇਗੀ। ਨਾਲ ਹੀ ਇਹ ਉਨ੍ਹਾਂ ਨੂੰ ਆਮਦਨ ਕਰ ਪੋਰਟਲ 'ਚ ਤਕਨੀਕੀ ਗਡ਼ਬਡ਼ੀਆਂ ਕਾਰਨ ਪਹਿਲਾਂ ਦੀ ਮਿਆਦ ਦੀ ਪਾਲਣਾ ਨਾ ਕਰ ਸਕਣ ਸਬੰਧੀ ਸਜ਼ਾਯੋਗ ਕਾਰਵਾਈ ਤੋਂ ਵੀ ਬਚਾਏਗਾ।