ਜੇਕਰ EPFO ਪੈਨਸ਼ਨਰਾਂ ਨੂੰ ਨਿਰਧਾਰਤ ਮਿਤੀ ਤਕ ਪੈਨਸ਼ਨ ਨਹੀਂ ਮਿਲਦੀ ਹੈ ਤਾਂ ਉਹ ਮੁਆਵਜ਼ੇ ਦੇ ਹੱਕਦਾਰ ਹੋਣਗੇ। ਰਿਟਾਇਰਮੈਂਟ ਫੰਡ ਬਾਡੀ ਵੱਲੋਂ 13 ਜਨਵਰੀ ਨੂੰ ਜਾਰੀ ਇਕ ਸਰਕੂਲਰ 'ਚ ਦੱਸਿਆ ਗਿਆ ਹੈ ਕਿ ਪੈਨਸ਼ਨਰਾਂ ਨੂੰ ਮਹੀਨੇ ਦੇ ਆਖਰੀ ਕੰਮ ਵਾਲੇ ਦਿਨ ਪੈਨਸ਼ਨ ਮਿਲਣੀ ਚਾਹੀਦੀ ਹੈ। ਹੁਣ ਤਨਖਾਹ ਵਾਂਗ EPS ਪੈਨਸ਼ਨ ਵੀ ਮਿਲੇਗੀ ਤੇ ਹਰ ਮਹੀਨੇ ਦੀ ਆਖਰੀ ਤਰੀਕ ਨੂੰ ਪੈਨਸ਼ਨਰ ਦੇ ਖਾਤੇ 'ਚ ਜਮ੍ਹਾਂ ਹੋਵੇਗੀ। ਪੈਨਸ਼ਨ ਡਿਵੀਜ਼ਨ ਵੱਲੋਂ ਇਸ ਮਾਮਲੇ ਦੀ ਸਮੀਖਿਆ ਕੀਤੀ ਗਈ ਤੇ ਆਰਬੀਆਈ ਦੀਆਂ ਹਦਾਇਤਾਂ ਅਨੁਸਾਰ ਇਹ ਫੈਸਲਾ ਲਿਆ ਗਿਆ ਹੈ ਕਿ ਸਾਰੇ ਖੇਤਰੀ ਦਫ਼ਤਰ ਬੈਂਕਾਂ ਨੂੰ ਮਹੀਨਾਵਾਰ ਬੀਆਰਐਸ ਇਸ ਤਰੀਕੇ ਨਾਲ ਭੇਜਣਗੇ ਕਿ ਪੈਨਸ਼ਨ ਅਖੀਰਲੇ ਕੰਮਕਾਜੀ ਦਿਨਾਂ ਨੂੰ ਪੈਨਸ਼ਨਰਾਂ ਦੇ ਖਾਤੇ 'ਚ ਕ੍ਰੈਡਿਟ ਹੋ ਜਾਵੇ।
ਕਿੰਨਾ ਮਿਲੇਗਾ ਮੁਆਵਜ਼ਾ
RBI ਦੇ ਨਿਯਮਾਂ ਅਨੁਸਾਰ ਪੈਨਸ਼ਨ ਵੰਡਣ ਵਾਲੇ ਬੈਂਕਾਂ ਨੂੰ ਪੈਨਸ਼ਨ 'ਚ ਦੇਰੀ ਹੋਣ 'ਤੇ 8 ਫੀਸਦੀ ਸਾਲਾਨਾ ਵਿਆਜ ਨਾਲ ਬਕਾਇਆ ਰਕਮ ਦਾ ਮੁਆਵਜ਼ਾ ਦੇਣਾ ਪਵੇਗਾ। ਇਹ ਮੁਆਵਜ਼ਾ ਲਾਭਪਾਤਰੀ ਦੇ ਬੈਂਕ 'ਚ ਆਪਣੇ ਆਪ ਜਮ੍ਹਾ ਹੋ ਜਾਣਾ ਚਾਹੀਦਾ ਹੈ।ਤੁਹਾਨੂੰ ਦੱਸ ਦੇਈਏ ਕਿ 10 ਸਾਲ ਤੋਂ ਕੰਮ ਕਰਨ ਵਾਲੇ ਮੁਲਾਜ਼ਮਾਂ ਨੂੰ 58 ਸਾਲ ਦੀ ਉਮਰ ਤੋਂ ਬਾਅਦ ਈਪੀਐਸ ਪੈਨਸ਼ਨ ਮਿਲਦੀ ਹੈ। ਪ੍ਰੋਵੀਡੈਂਟ ਫੰਡ (EPF) ਅਤੇ ਪੈਨਸ਼ਨ ਫੰਡ (EPS) ਦੇ ਪੈਸੇ ਕਰਮਚਾਰੀ ਭਵਿੱਖ ਫੰਡ (EPF) ਵਿੱਚ ਜਮ੍ਹਾ ਕੀਤੇ ਜਾਂਦੇ ਹਨ। EPF 'ਚ ਯੋਗਦਾਨ ਪਾਉਣ ਵਾਲੇ ਮੁਲਾਜ਼ਮ ਵੀ EPS ਲਈ ਯੋਗ ਹਨ।
EPFO 'ਚ ਖਾਤਾ ਰੱਖਣ ਵਾਲੇ ਮੁਲਾਜ਼ਮ ਆਪਣੇ ਡਿਵਾਈਸ 'ਤੇ 7738299899 ਅਤੇ 011-22901406 ਡਾਇਲ ਕਰ ਕੇ ਪੀਐੱਫ ਬੈਲੇਂਸ ਚੈੱਕ ਕਰ ਸਕਦੇ ਹਨ। ਐਸਐਮਐਸ ਰਾਹੀਂ ਬੈਲੇਂਸ ਜਾਣਨ ਲਈ 'EPFOHO UAN LAN' ਟਾਈਪ ਕਰ ਕੇ ਰਜਿਸਟਰਡ ਮੋਬਾਈਲ ਨੰਬਰ ਤੋਂ 7738299899 'ਤੇ ਭੇਜਣਾ ਪਵੇਗਾ। ਰਜਿਸਟਰਡ ਮੋਬਾਈਲ ਨੰਬਰ ਤੋਂ ਮਿਸ ਕਾਲ ਦੇ ਕੇ ਬੈਲੇਂਸ ਵੀ ਚੈੱਕ ਕਰ ਸਕਦੇ ਹੋ। ਅਜਿਹਾ ਕਰਨ ਲਈ EPF ਮੈਂਬਰ ਨੂੰ ਸਿਰਫ਼ 011-22901406 'ਤੇ ਸਿਰਫ਼ ਇਕ ਵਾਰ ਮਿਸ ਕਾਲ ਦੇਣੀ ਪਵੇਗੀ।