ਜੇਐੱਨਐੱਨ, ਨਵੀਂ ਦਿੱਲੀ। ਨਿੱਜੀ ਖੇਤਰ ’ਚ ਐੱਚਡੀਐੱਫਸੀ ਬੈਂਕ ਤੋਂ ਬਾਅਦ ਹੁਣ ਭਾਰਤੀ ਸਟੇਟ ਬੈਂਕ ਨੇ ਵੀ ਐੱਫਡੀ ਵਿਆਜ ਦਰਾਂ ’ਚ ਵਾਧਾ ਕਰ ਦਿੱਤਾ ਹੈ। ਐੱਸਬੀਆਈ ਦੀ ਵੈੱਬਸਾਈਟ ਮੁਤਾਬਕ ਬੈਂਕਾਂ ਨੇ 1 ਸਾਲ ਦੀ ਸਮਾਂ ਸੀਮਾ ਵਾਲੀ 2 ਕਰੋੜ ਤੋਂ ਘੱਟ ਦੀ ਐੱਫਡੀ ਦੀ ਵਿਆਜ ਦਰ 10 ਬੇਸਿਸ ਪੁਆਇੰਟ ਵਧਾ ਦਿੱਤੀ ਹੈ। ਇਹ ਐੱਫਡੀ ਹੁਣ 15 ਜਨਵਰੀ, 2022 ਤੋਂ 5.1 ਫ਼ੀਸਦ(5 ਫ਼ੀਸਦ ਤੋਂ ਵੱਧ ਕੇ) ਵਿਆਜ ਦੇਵੇਗੀ, ਉੱਥੇ ਹੀ ਸੀਨੀਅਰ ਸਿਟੀਜ਼ਨ ਐੱਫਡੀ ’ਤੇ 5.6 ਫ਼ੀਸਦ(5.5 ਫ਼ੀਸਦ ਤੋਂ ਵੱਧ ਕੇ) ਵਿਆਜ ਦਰ ਮਿਲੇਗੀ।
ਅਜਿਹੇ ’ਚ ਜੇ ਤੁਸੀਂ ਐੱਸਬੀਆਈ ਨਾਲ 1 ਸਾਲ ਤੋਂ ਲੈ ਕੇ 2 ਸਾਲ ਤੋਂ ਘੱਟ ਦੀ ਸਮਾਂ-ਸੀਮਾ ਵਾਲੀ ਐੱਫਡੀ ਖੋਲ੍ਹਣਾ ਚਾਹੁੰਦੇ ਹੋ ਤਾਂ ਤੁਹਾਨੂੰ ਜ਼ਿਆਦਾ ਵਿਆਜ ਮਿਲੇਗਾ। ਨਵੀਆਂ ਵਿਆਜ ਦਰਾਂ 15 ਜਨਵਰੀ, 2022 ਤੋਂ ਲਾਗੂ ਹੋ ਗਈ ਹੈ। 1 ਸਾਲ ਤੋਂ ਲੈ ਕੇ 2 ਸਾਲ ਤੋਂ ਘੱਟ ਸਮਾਂ-ਸੀਮਾ ਵਾਲੀ ਐੱਫਡੀ ਤੋਂ ਇਲਾਵਾ ਬਾਕੀ ਸਭ ਐੱਫਡੀਜ਼ ’ਤੇ ਪੁਰਾਣੀ ਵਿਆਜ ਦਰ ਹੀ ਲਾਗੂ ਹੋਵੇਗੀ।
ਐੱਸਬੀਆਈ ਐੱਫਡੀ ਵਿਆਜ ਦਰ
7 ਤੋਂ 45 ਦਿਨ ਦੀ ਮਿਆਦ ਵਾਲੀ ਐੱਫਡੀ ’ਤੇ 2.90 ਫ਼ੀਸਦ, 46 ਤੋਂ 179 ਦਿਨਾਂ ਦੀ ਐੱਫਡੀ ’ਤੇ 3.90 ਫ਼ੀਸਦ, 180 ਤੋਂ 210 ਦਿਨਾਂ ਦੀ ਐੱਫਡੀ ’ਤੇ 4.40 ਫ਼ੀਸਦ, 211 ਦਿਨਾਂ ਤੋਂ ਲੈ ਕੇ ਇਕ ਸਾਲ ਤੋਂ ਘੱਟ ਦੀ ਐੱਫਡੀ ’ਤੇ 4.40 ਫ਼ੀਸਦ, 1 ਸਾਲ ਤੋਂ ਲੈ ਕੇ 2 ਸਾਲ ਤੋਂ ਘੱਟ ਦੀ ਸਮਾਂ-ਸੀਮਾ ਵਾਲੀ ਐੱਫਡੀ ’ਤੇ 5.1 ਫ਼ੀਸਦ (ਵਧੀ ਹੋਈ), 2 ਸਾਲ ਦੀ ਸਮਾਂ-ਸੀਮਾ ਤੋਂ ਲੈ ਕੇ 3 ਸਾਾਲ ਤੋਂ ਘੱਟ ਵਾਲੀ ਐੱਫਡੀ ’ਤੇ 5.1 ਫ਼ੀਸਦ, 3 ਸਾਲ ਦੀ ਸਮਾਂ-ਸੀਮਾ ਤੋਂ ਲੈ ਕੇ 5 ਸਾਲ ਤੋਂ ਘੱਟ ਮਿਆਦ ਵਾਲੀ ਐੱਫਡੀ ’ਤੇ 3.3 ਫ਼ੀਸਦ ਤੇ 5 ਸਾਲ ਦੀ ਸਮਾਂ-ਸੀਮਾ ਤੋਂ ਲੈ ਕੇ 10 ਸਾਲ ਦੀ ਮਿਆਦ ਵਾਲੀ ਐੱਫਡੀ ’ਤੇ 5.4 ਫ਼ੀਸਦ ਵਿਆਜ ਦਰ ਲਾਗੂ ਹੈ।
ਉੱਥੇ ਹੀ ਸੀਨੀਆਰ ਸਿਟੀਜ਼ਨ ਲਈ ਇਹ ਵਿਆਜ ਦਰਾਂ ਲੜੀਵਾਰ 3.4 ਫ਼ੀਸਦ, 4.4 ਫ਼ੀਸਦ, 4.9 ਫ਼ੀਸਦ, 5.6 ਫ਼ੀਸਦ (ਵਧੀ ਹੋਈ), 5.6 ਫ਼ੀਸਦ, 5.8 ਫ਼ੀਸਦ ਤੇ 6.2 ਫ਼ੀਸਦ ਹੈ। ਦੱਸਣਯੋਗ ਹੈ ਕਿ ਹਾਲ ’ਚ ਹੀ ਨਿੱਜੀ ਖੇਤਰ ਦੀ ਐੱਚਡੀਐੱਫਸੀ ਬੈਂਕ ਨੇ ਵੀ ਆਪਣੀ ਤੈਅ ਸਮਾਂ-ਸੀਮਾ ਵਾਲੀ ਐੱਫਡੀ ਦੀਆਂ ਵਿਆਜ ਦਰਾਂ ’ਚ ਵਾਧਾ ਕੀਤਾ ਸੀ।