ਅੱਜ ਦੇ ਦੌਰ ਵਿਚ ਆਧਾਰ ਕਾਰਡ ਇਕ ਅਹਿਮ ਦਸਤਾਵੇਜ਼ ਹੈ। ਹਰ ਉਮਰ ਦੇ ਲੋਕਾਂ ਲਈ ਇਹ ਬੇਹੱਦ ਜ਼ਰੂਰੀ ਹੈ। ਨਵਜੰਮੇ ਬੱਚੇ ਦਾ ਆਧਾਰ ਕਾਰਡ ਬਣਦਾ ਹੈ। ਯੂਆਈਡੀਏਆਈ ਮੁਤਾਬਕ ਨਵਜੰਮੇ ਬੱਚੇ ਦਾ ਆਧਾਰ ਕਾਰਡ ਬਰਥ ਡਿਸਚਾਰਜ ਸਰਟੀਫਿਕੇਟ ਅਤੇ ਮਾਤਾ ਪਿਤਾ ਦੇ ਆਧਾਰ ਕਾਰਡ ਜ਼ਰੀਏ ਬਣਾਇਆ ਜਾਂਦਾ ਹੈ।
ਪਰ ਪੰਜ ਸਾਲ ਦਾ ਹੋਣ ਤੋਂ ਬਾਅਦ ਆਧਾਰ ਕਾਰਡ ਨੂੰ ਬਾਇਓਮੈਟਰਿਕ ਮੁਤਾਬਕ ਅਪਡੇਟ ਕਰਾਉਣਾ ਲਾਜ਼ਮੀ ਹੈ। ਅਜਿਹਾ ਨਾ ਕਰਨ ’ਤੇ ਬੱਚੇ ਦਾ ਆਧਾਰ ਕਾਰਡ ਇਨਐਕਟਿਵ ਹੋ ਸਕਦਾ ਹੈ।
UIDAI ਨੇ ਟਵੀਟ ਕਰਕੇ ਇਹ ਜਾਣਕਾਰੀ ਦਿੱਤੀ ਕਿ ਨਵਜਾਤ ਬੱਚੇ ਦੇ ਆਧਾਰ ਦਾ ਇਸਤੇਮਾਲ 5 ਸਾਲ ਦੀ ਉਮਰ ਤਕ ਕੀਤਾ ਜਾ ਸਕਦਾ ਹੈ। 5 ਸਾਲ ਤੋਂ ਬਾਅਦ ਫਿਰ ਜਦੋਂ ਬੱਚਾ 15 ਸਾਲ ਦਾ ਹੋ ਜਾਂਦਾ ਹੈ ਤਾਂ ਬਾਇਓਮੈਟਰਿਕ ਅਪਡੇਟ ਕਰਾਉਣਾ ਹੁੰਦਾ ਹੈ। ਇਸ ਅਪਡੇਟ ਕਰਾਉਣ ਲਈ ਤੁਸੀਂ ਨੇਡ਼ਲੇ ਆਧਾਰ ਸੈਂਟਰ ’ਤੇ ਜਾ ਸਕਦੇ ਹੋ।
ਜ਼ਿਕਰਯੋਗ ਹੈ ਕਿ ਨਵਜੰਮੇ ਬੱਚੇ ਦਾ ਆਧਾਰ ਕਾਰਡ ਇਸ ਲਈ ਬਾਇਓਮੈਟਰਿਕ ਨਾਲ ਅਪਡੇਟ ਕਰਵਾਇਆ ਜਾਂਦਾ ਹੈ ਕਿਉਂਕਿ ਨਵਜੰਮੇ ਬੱਚੇ ਦੇ ਫਿੰਗਰ ਪ੍ਰਿੰਟ ਨਹੀਂ ਲਏ ਜਾਂਦੇ। ਇਸ ਲਈ 5 ਸਾਲ ਦਾ ਹੋਣ ’ਤੇ ਫਿੰਗਰਪ੍ਰਿੰਟ ਅਪਡੇਟ ਕਰਾਉਣੇ ਲਾਜ਼ਮੀ ਹਨ।
ਬੱਚਿਆਂ ਦਾ ਆਧਾਰ ਅਪਡੇਟ ਬਿਲਕੁਲ ਮੁਫ਼ਤ ਕੀਤਾ ਜਾਂਦਾ ਹੈ। ਇਸ ਲਈ ਤੁਹਾਨੂੰ ਕਿਸੇ ਵੀ ਤਰ੍ਹਾਂ ਦੀ ਕੋਈ ਫੀਸ ਨਹੀਂ ਦੇਣੀ ਪੈਂਦੀ। ਬਸ ਨੇਡ਼ਲੇ ਆਧਾਰ ਸੈਂਟਰ ਜਾ ਕੇ ਇਸ ਨੂੰ ਅਪਡੇਟ ਕਰਵਾ ਲਓ।
ਸੈਂਟਰ ’ਤੇ ਜਾਣ ਤੋਂ ਪਹਿਲਾਂ ਤੁਸੀਂ ਅਪਵਾਇੰਟਮੈਂਟ ਵੀ ਬੁੱਕ ਕਰਵਾ ਸਕਦੇ ਹੋ।
ਇਸ ਲਈ ਤੁਹਾਨੂੰ UIDAI ਦੀ ਵੈਬਸਾਈਟ https://appointments.uidai.gov.in/easearch.aspx ’ਤੇ ਜਾਣਾ ਪਵੇਗਾ।
ਇਥੇ Book an appointment ’ਤੇ ਕਲਿੱਕ ਕਰੋ।
ਇਸ ਤੋਂ ਬਾਅਦ ਲੋਕੇਸ਼ਨ ਡਿਟੇਲਸ ਭਰੋ ਅਤੇ Proceed to Book an Appointment 'ਤੇ ਕਲਿਕ ਕਰੋ।
ਸਾਰੀ ਜਾਣਕਾਰੀ ਵੇਰੀਫਾਈ ਕਰਨ ਤੋਂ ਬਾਅਦ ਅਪਵਾਇੰਟਮੈਂਟ ਬੁੱਕ ਕਰਨ ਲਈ ਸਬਮਿਟ ’ਤੇ ਕਲਿੱਕ ਕਰੋ।
ਇਸ ਤੋਂ ਬਾਅਦ ਤੁਹਾਨੂੰ ਸਾਰੇ ਲੋਡ਼ੀਂਦੇ ਦਸਤਾਵੇਜ਼ ਲੈ ਕੇ ਆਧਾਰ ਸੈਂਟਰ ਜਾਣਾ ਹੋਵੇਗਾ।
ਜ਼ਿਕਰਯੋਗ ਹੈ ਕਿ ਨਵਜੰਮੇ ਬੱਚੇ ਭਾਵ 5 ਸਾਲ ਤੋਂ ਘੱਟ ਬੱਚਿਆਂ ਦਾ ਆਧਾਰ ਕਾਰਡ ਬਣਵਾਉਣ ਲਈ ਕੋਈ ਕ੍ਰਾਈਟੇਰੀਆ ਪੂਰਾ ਕਰਨ ਦੀ ਲੋਡ਼ ਨਹੀਂ ਹੁੰਦੀ। ਇਸ ਵਿਚ ਬਾਇਓਮੈਟਰਿਕ ਡੇਟਾ ਵੀ ਨਹੀਂ ਚਾਹੀਦਾ। ਆਧਾਰ ਦਾ ਪ੍ਰੋਸੈੱਸ ਅਤੇ ਅਥੈਂਟੀਕੇਸ਼ਨ ਮਾਪਿਆਂ ਦੇ ਆਧਾਰ ’ਤੇ ਹੋ ਜਾਵੇਗੀ। ਮਾਪਿਆਂ ਦੇ ਡੈਮੋਗ੍ਰਾਫੀ ਅਤੇ ਫੋਟੋਗ੍ਰਾਫ ਨਾਲ ਹੀ ਬੱਚਿਆਂ ਦੀ ਆਧਾਰ ਵੇਰੀਫਿਕੈਸ਼ਨ ਹੋ ਜਾਵੇਗੀ।