ਨਵੀਂ ਦਿੱਲੀ, ਵਪਾਰ ਡੈਸਕ: ਜੇਕਰ ਤੁਸੀਂ ਆਪਣੇ ਆਧਾਰ ਕਾਰਡ ਦੇ ਬਾਰੇ ਕਿਸੇ ਸਵਾਲ ਨੂੰ ਸਮਝ ਨਹੀਂ ਪਾ ਰਹੇ ਹਾਂ ਤਾਂ ਇਸ ਦਾ ਜਵਾਬ ਜਾਣਨ ਲਈ ਇਕ ਟੋਲ ਫਰੀ ਨੰਬਰ ਲਾਗੂ ਹੋ ਗਿਆ ਹੈ। ਹੁਣ ਸਵਾਲ ਦੇ ਜਵਾਬ ਪਾਉਣ ਦੀ ਚਿੰਤਾ ਤੁਸੀਂ ਛੱਡ ਸਕਦੇ ਹੋ। ਆਧਾਰ ਕਾਰਡ ਨਾਲ ਮਿਲਦੇ ਸਵਾਲ ਲਈ ਹੁਣ ਪਰੇਸ਼ਾਨ ਹੋਣ ਦੀ ਜ਼ਰੂਰਤ ਨਹੀਂ ਹੈ। ਅਸਲ ਵਿਚ ਇਸ ਲਈ ਤੁਸੀਂ ਭਾਰਤ ਦੀ ਵਿਲੱਖਣ ਪਛਾਣ ਅਥਾਰਟੀ (UIDAI) ਤੇ ਸਿੱਧੇ ਆਧਾਰ ਹੈਲਪਲਾਈਨ ਨੰਬਰ -1947 ਤੇ ਕਾਲ ਕਰ ਸਕਦੇ ਹੋ ਤੇ ਆਪਣੇ ਹਰ ਸਾਵਲ ਦਾ ਜਵਾਬ ਪਾ ਸਕਦੇ ਹੋ।
ਇਹ ਇਕ ਟੋਲ ਫਰੀ ਨੰਬਰ ਹੈ। UIDAI ਦਾ ਹੈਲਪਲਾਈਨ ਨੰਬਰ ਸੋਮਵਾਰ ਤੋਂ ਸ਼ਨੀਵਾਰ ਸਵੇਰੇ 8 ਤੋਂ ਰਾਤ 11 ਵਜੇ ਤੱਕ ਅਤੇ ਐਤਵਾਰ ਸਵੇਰੇ 8 ਤੋਂ ਸ਼ਾਮ 5 ਵਜੇ ਤੱਕ ਉਪਲੱਬਧ ਰਹਿੰਦਾ ਹੈ। ਇਸ ਦੌਰਾਨ ਕਿਸੀ ਵੀ ਸਮੇਂ ਤੁਸੀ ਕਾਲ ਕਰ ਸਕਦੇ ਹੋ, ਅਤੇ ਆਪਣੇ ਹਰ ਸਵਾਲ ਦਾ ਜਵਾਬ ਪਾ ਸਕਦੇ ਹੋ। UIDAI ਨੇ ਇਸ ਦੇ ਬਾਰੇ ਸੂਚਿਤ ਕਰਨ ਲਈ ਖੁਦ ਇਕ ਟਵੀਟ ਕੀਤਾ, ਤੇ ਕਿਹਾ 'ਜੇ ਆਧਾਰ ਕਾਰਡ ਦੇ ਸਬੰਧਤ ਕੋਈ ਸਵਾਲ ਹੈ, ਤਾਂ ਹੁਣ ਇਸ ਬਾਰੇ ਚਿੰਤਾ ਨਾ ਕਰੋ। 1947 ( ਟੋਲ ਫਰੀ) ਤੇ ਸਵੇਰੇ ਤੋਂ ਰਾਤ ਤੱਕ ਕਾਲ ਕਰ ਕਿਸੇ ਵੀ ਸਵਾਲ ਦਾ ਜਵਾਬ ਤੁਸੀਂ ਪਾ ਸਕਦੇ ਹੋ।'
ਦੱਸ ਦਈਏ ਕਿ ਇਸ ਨੰਬਰ ਦੇ ਜਰੀਏ ਤੁਸੀਂ ਹਿੰਦੀ ਤੇ ਅੰਗਰੇਜ਼ੀ ਦੇ ਆਲਾਵਾ 11 ਹੋਰ ਭਾਸ਼ਾਵਾਂ ਦੀ ਜਾਣਕਾਰੀ ਮਿਲ ਸਕਦੀ ਹੈ। ਇਹ ਕਾਲ IVRS ਮੌਡ ਵਿਚ ਹੁੰਦੀ ਹੈ। ਇਸ ਤੋਂ ਇਲਾਵਾ ਤੁਸੀਂ ਕਾਲ ਕਰਕੇ UIDAI ਤੋਂ ਲਿਖਤੀ ਵਿਚ ਜੇ ਜਵਾਬ ਚਾਹੁੰਦੇ ਹੋ ਤਾਂ, ਉਨ੍ਹਾਂ ਨੂੰ help@uidai.gov.in ਤੇ ਮੇਲ ਕਰ ਸਕਦੇ ਹੋ। ਜੇ ਤੁਸੀਂ UIDAI ਨੂੰ ਟਵਿੱਟਰ ਤੇ ਫਾਲੋ ਕਰ ਦੇ ਹੋ ਤਾਂ ਉਥੇ ਤੁਹਾਨੂੰ ਹੋਰ ਜਾਣਕਾਰੀਆਂ ਮਿਲ ਜਾਣਗੀਆਂ।