ਨਵੀਂ ਦਿੱਲੀ, ਬਿਜ਼ਨੈੱਸ ਡੈਸਕ : ਬੈਂਕ ਲਾਕਰ ਬਾਰੇ ਹਰ ਕਿਸੇ ਨੂੰ ਪਤਾ ਹੋਣਾ ਚਾਹੀਦਾ ਹੈ। ਇਹ ਵੀ ਬੈਂਕ ਵੱਲੋਂ ਪ੍ਰਦਾਨ ਕੀਤੀਆਂ ਗਈਆਂ ਬਹੁਤ ਸਾਰੀਆਂ ਸਹੂਲਤਾਂ 'ਚੋਂ ਇੱਕ ਹੈ। ਜੇ ਤੁਸੀਂ ਚਾਹੋ ਤਾਂ ਬੈਂਕ ਤੋਂ ਆਪਣੇ ਲਈ ਲਾਕਰ ਲੈ ਸਕਦੇ ਹੋ ਪਰ ਇਸ ਦੇ ਲਈ ਚਾਰਜਿਜ਼ ਦੇਣੇ ਪੈਂਦੇ ਹਨ। ਲਾਕਰ ਦੇ ਚਾਰਜਿਜ਼ ਇਸ ਦੇ ਆਕਾਰ 'ਤੇ ਨਿਰਭਰ ਕਰਦੇ ਹਨ। ਬਹੁਤ ਸਾਰੇ ਲੋਕ ਆਪਣੇ ਕੀਮਤੀ ਸਾਮਾਨ ਨੂੰ ਸੁਰੱਖਿਅਤ ਰੱਖਣ ਲਈ ਬੈਂਕ ਲਾਕਰਾਂ ਦੀ ਵਰਤੋਂ ਕਰਦੇ ਹਨ। ਅਜਿਹੀ ਸਥਿਤੀ ਵਿਚ ਆਓ ਜਾਣਦੇ ਹਾਂ ਭਾਰਤੀ ਸਟੇਟ ਬੈਂਕ (ਐਸਬੀਆਈ), ਆਈਸੀਆਈਸੀਆਈ ਬੈਂਕ, ਪੰਜਾਬ ਨੈਸ਼ਨਲ ਬੈਂਕ (ਪੀਐਨਬੀ) ਤੇ ਐਕਸਿਸ ਬੈਂਕ ਦੇ ਬੈਂਕ ਲਾਕਰ ਚਾਰਜਿਜ਼ ਬਾਰੇ...
ਐਸਬੀਆਈ ਲਾਕਰ ਚਾਰਜਿਜ਼
ਐਸਬੀਆਈ ਦੀ ਵੈੱਬਸਾਈਟ ਅਨੁਸਾਰ ਛੋਟੇ, ਵੱਡੇ ਤੇ ਮੀਡੀਅਮ ਆਕਾਰ ਦੇ ਲਾਕਰ ਲਈ ਬੈਂਕ ਲੜੀਵਾਰ ਨੀਮ ਸ਼ਹਿਰੀ ਤੇ ਸ਼ਹਿਰੀ ਖੇਤਰਾਂ 'ਚ 2000, 4000 ਜਾਂ 8000 ਤੋਂ 12000 ਰੁਪਏ ਦੇ ਕਰੀਬ ਚਾਰਜਿਜ਼ ਦੇਣੇ ਪੈਣਗੇ। ਜਦਕਿ ਸ਼ਹਿਰਾਂ ਜਾਂ ਪਿੰਡਾਂ ਵਿਚ ਇਸ ਲਈ ਜ਼ਿਆਦਾ ਤੋਂ ਜ਼ਿਆਦਾ 1,500 ਤੋਂ 9,000 ਰੁਪਏ ਤਕ ਚਾਰਜ ਕੀਤੇ ਜਾਂਦੇ ਹਨ। ਇਸ ਦੇ ਨਾਲ-ਨਾਲ SBI ਬੈਂਕ ਵਲੋਂ ਰਜਿਸਟ੍ਰੇਸ਼ਨ ਫੀਸ ਲਈ ਜਾਂਦੀ ਹੈ, ਸਾਲਾਨਾ ਕਿਰਾਇਆ ਲਿਆ ਜਾਂਦਾ ਹੈ।
ICICI ਬੈਂਕ ਲਾਕਰ ਚਾਰਜਿਜ਼
ICICI ਬੈਂਕ ਛੋਟੇ ਆਕਾਰ ਦੇ ਲਾਕਰਾਂ ਲਈ 1,200 - 5,000 ਰੁਪਏ, ਮੀਡੀਅਮ ਆਕਾਰ ਦੇ ਲਾਕਰਾਂ ਲਈ 2,500 ਤੋਂ 9,000 ਰੁਪਏ, ਵੱਡੇ ਆਕਾਰ ਦੇ ਲਾਕਰਾਂ ਲਈ 4,000 ਤੋਂ 15,000 ਰੁਪਏ ਅਤੇ ਵਾਧੂ ਵੱਡੇ ਆਕਾਰ ਦੇ ਲਾਕਰਾਂ ਲਈ 10,000 ਤੋਂ 22,000 ਰੁਪਏ ਚਾਰਜ ਕਰਦਾ ਹੈ। ਇਸ ਦੇ ਲਈ ਬੈਂਕ ਐਨੁਅਲ ਚਾਰਜਿਜ਼ ਐਡਵਾਂਸ 'ਚ ਲੈਂਦਾ ਹੈ। ਲਾਕਰ ਕਿਰਾਏ 'ਤੇ ਲੈਣ ਲਈ ਤੁਹਾਡੇ ਕੋਲ ਇੱਕ ICICI ਬੈਂਕ ਖਾਤਾ ਹੋਣਾ ਚਾਹੀਦਾ ਹੈ।
PNB ਬੈਂਕ ਲਾਕਰ ਚਾਰਜਿਜ਼
PNB ਬੈਂਕ ਸ਼ਹਿਰੀ ਤੇ ਮੈਟਰੋ ਥਾਵਾਂ'ਚ ਲਾਕਰ ਦੇ ਆਕਾਰ ਤੇ 2000 ਰੁਪਏ ਤੋਂ 10,000 ਰੁਪਏ ਤਕ ਚਾਰਜ ਕਰਦਾ ਹੈ। ਇਸ ਤੋਂ ਇਲਾਵਾ PNB ਲਾਕਰ ਖਰੀਦਣ ਵਾਲੇ ਗਾਹਕਾਂ ਨੂੰ ਇਕ ਸਾਲ ਵਿਚ 12 ਵਾਰ ਲਾਕਰ ਨੂੰ ਮੁਫ਼ਤ ਦੇਖਣ ਦੀ ਸੁਵਿਧਾ ਦਿੰਦਾ ਹੈ। ਇਸ ਤੋਂ ਬਾਅਦ ਜੇ ਫਿਰ ਤੁਸੀਂ ਬੈਂਕ 'ਚ ਲਾਕਰ ਦੇਖਣ ਜਾਂਦੇ ਹੋ ਤਾਂ 100 ਰੁਪਏ ਪ੍ਰਤੀ ਵਿਜ਼ਿਟ ਕਰਨ 'ਤੇ ਚਾਰਜ ਲੱਗੇਗਾ।
Axis Bank ਲਾਕਰ ਚਾਰਜਿਜ਼
ਇਸ ਵਿਚ ਲਾਕਰ ਲੈਣ ਲਈ 1400 ਰੁਪਏ ਤੋਂ 10,000 ਰੁਪਏ ਤਕ ਚਾਰਜਿਜ਼ ਲੱਗਦੇ ਹਨ ਉਥੇ ਹੀ ਨੀਮ ਸ਼ਹਿਰੀ ਇਲਾਕਿਆਂ ਵਿਚ 16,00 ਤੋਂ 11,000 ਰੁਪਏ ਚਾਰਜ ਕੀਤੇ ਜਾਂਦੇ ਹਨ।