ਨੋਇਡਾ, ਆਨਲਾਈਨ ਡੈਸਕ : ਦੇਸ਼ ਦੇ ਕਈ ਸੂਬਿਆਂ 'ਚ ਨਕਲੀ ਨੋਟਾਂ ਦੇ ਡੀਲਰ ਬਾਜ਼ਾਰ 'ਚ ਘੱਟ ਕੀਮਤ ਵਾਲੀ ਕਰੰਸੀ ਚਲਾ ਰਹੇ ਹਨ। ਪਿਛਲੇ ਦਿਨੀਂ ਫੜੇ ਗਏ ਨਕਲੀ ਨੋਟਾਂ ਦੇ ਸੌਦਾਗਰ ਨੇ ਕਾਫੀ ਹੈਰਾਨ ਕਰਨ ਵਾਲੇ ਖੁਲਾਸੇ ਕੀਤੇ ਸਨ। ਪੁੱਛਗਿੱਛ ਦੌਰਾਨ ਸਾਹਮਣੇ ਆਇਆ ਕਿ ਨਕਲੀ ਨੋਟ ਛਾਪਣ ਦਾ ਮਾਸਟਰਮਾਈਂਡ ਪਟਨਾ ਦਾ ਵਸਨੀਕ ਹੈ, ਜਿਸ ਦੇ ਇਸ਼ਾਰੇ 'ਤੇ ਦੋ ਭਰਾ ਨੋਟ ਛਾਪ ਕੇ ਵੱਖ-ਵੱਖ ਥਾਵਾਂ 'ਤੇ ਸਪਲਾਈ ਕਰਦੇ ਹਨ। ਉਹ ਦੋਵਾਂ ਨੂੰ ਪਟਨਾ ਤੋਂ ਨੋਟ ਛਾਪਣ ਲਈ ਕਾਗਜ਼ ਮੁਹੱਈਆ ਕਰਵਾ ਰਿਹਾ ਹੈ। ਇਹ ਇਕੱਲਾ ਅਜਿਹਾ ਮਾਮਲਾ ਨਹੀਂ ਸੀ।
ਕੁਝ ਦਿਨ ਪਹਿਲਾਂ ਦਾ ਵਾਕਿਆ ਹੈ। ਇੱਕ ਨਿਆਇਕ ਅਧਿਕਾਰੀ ਨੇ ਦੋ ਸੌ ਰੁਪਏ ਦਾ ਨੋਟ ਕਿਸੇ ਦੁਕਾਨਦਾਰ ਨੂੰ ਦਿੱਤਾ ਤਾਂ ਉਸ ਨੇ ਇਹ ਕਹਿ ਕੇ ਲੈਣ ਤੋਂ ਇਨਕਾਰ ਕਰ ਦਿੱਤਾ ਕਿ ਇਹ ਨਕਲੀ ਨੋਟ ਹੈ। ਕੁਝ ਦਿਨ ਪਹਿਲਾਂ ਝੁੰਸੀ ਦੇ ਰਹਿਣ ਵਾਲੇ ਇਕ ਟੈਕਸੀ ਡਰਾਈਵਰ ਨੂੰ ਜਾਅਲੀ ਕਰੰਸੀ ਚਲਾਉਣ ਦੀ ਕੋਸ਼ਿਸ਼ ਦੇ ਦੋਸ਼ ਵਿੱਚ ਕਾਬੂ ਕੀਤਾ ਗਿਆ ਸੀ। ਪਤਾ ਲੱਗਾ ਕਿ ਉਹ ਆਪਣੇ ਕਿਰਾਏ ਦੇ ਕਮਰੇ 'ਚ ਪ੍ਰਿੰਟਰ ਤੋਂ 50, 100 ਤੇ 200 ਦੇ ਨਕਲੀ ਨੋਟ ਛਾਪ ਕੇ ਬਾਜ਼ਾਰ 'ਚ ਖਰਚ ਕਰ ਰਿਹਾ ਸੀ। ਉਹ ਰੋਜ਼ਾਨਾ ਕਰੀਬ ਇਕ ਹਜ਼ਾਰ ਰੁਪਏ ਦੇ ਨਕਲੀ ਨੋਟ ਬਾਜ਼ਾਰ 'ਚ ਚਲਾ ਰਿਹਾ ਸੀ। ਇਸ ਨਾਲ ਤੁਸੀਂ ਸਮਝ ਸਕਦੇ ਹੋ ਕਿ ਬਾਜ਼ਾਰ 'ਚ ਛੋਟੇ ਨਕਲੀ ਨੋਟਾਂ ਦੀ ਭਰਮਾਰ ਹੈ। ਯਾਨੀ ਤੁਸੀਂ ਕਹਿ ਸਕਦੇ ਹੋ ਕਿ ਤੁਹਾਨੂੰ ਵੀ ਨਕਲੀ ਨੋਟ ਜ਼ਰੂਰ ਮਿਲਿਆ ਹੋਵੇਗਾ ਭਾਵੇਂ ਕਿ ਫੜਿਆ ਨਹੀਂ ਜਾ ਸਕਿਆ ਹੋਵੇ।
500 ਤੇ 2000 ਦੇ ਨੋਟਾਂ ਨਾਲ ਜੁੜੀ ਨਵੀਂ ਖ਼ਬਰ ਸਾਹਮਣੇ ਆਈ ਹੈ। RBI ਨੇ ਆਪਣੀ ਵੈੱਬਸਾਈਟ Paisa Bolta Hai 'ਤੇ ਇਕ ਪੀਡੀਐੱਫ ਅਪਲੋਡ ਕੀਤੀ ਹੈ ਜਿਸ ਵਿਚ ਆਰਬੀਆਈ ਨੇ ਨਕਲੀ ਨੋਟ ਨੂੰ ਪਛਾਣ ਦੇ 17 ਬਿੰਦੂ ਸਮਝਾਏ ਹਨ। https://paisaboltahai.rbi.org.in/pdf/Rs500%20Currency%20Note_Eng_05022019.pdf 'ਤੇ ਇਹ ਪੀਡੀਐੱਫ ਉਪਲਬਧ ਹੈ।
ਇੱਥੇ ਜਾਣੋ ਕਿਵੇਂ ਪਛਾਣੀਆਂ ਨੋਟ ਅਸਲੀ ਜਾਂ ਨਕਲੀ
ਬਿਜਲੀ ਸਾਹਮਣੇ ਜੇਕਰ ਨੋਟ ਰੱਖੋਗੇ ਤਾਂ ਇਕ ਜਗ੍ਹਾ 500 ਲਿਖਿਆ ਨਜ਼ਰ ਆਵੇਗਾ।
500 ਦੇ ਨੋਟ ਹੇਠਾਂ ਲੁਕੀ ਇਮੇਜ ਨੂੰ ਸਾਹਮਣਿਓਂ ਦੇਖਣ 'ਤੇ 500 ਲਿਖਿਆ ਹੋਇਆ ਨਜ਼ਰ ਆਵੇਗਾ।
ਇਕ ਜਗ੍ਹਾ ਦੇਵਨਾਗਰੀ 'ਚ 500 ਲਿਖਿਆ ਨਜ਼ਰ ਆਵੇਗਾ।
ਨੋਟ ਦੇ ਵਿਚਕਾਰ ਮਹਾਤਮਾ ਗਾਂਧੀ ਦੀ ਤਸਵੀਰ ਹੋਵੇਗੀ।
ਛੋਟੇ-ਛੋਟੇ ਅੱਖਰਾਂ 'ਚ ਭਾਰਤ ਤੇ ਇੰਡੀਆ ਲਿਖਿਆ ਨਜ਼ਰ ਆਵੇਗਾ।
ਜਦੋਂ ਤੁਸੀਂ ਨੋਟ ਨੂੰ ਟੇਢਾ ਕਰੋਗੇ ਤਾਂ ਹਰੇ ਰੰਗਾ ਦਾ ਨੋਟ ਹਲਕਾ ਨੀਲਾ ਨਜ਼ਰ ਆਵੇਗਾ।
ਰਾਜਪਾਲ ਦੇ ਸਾਈਨ ਤੇ RBI ਦਾ ਲੋਗੋ ਸੱਜੇ ਪਾਸੇ ਸ਼ਿਫਟ ਹੋ ਗਿਆ ਹੈ।
ਮਹਾਤਮਾ ਗਾਂਧੀ ਦੀ ਫੋਟੋ 'ਚ ਇਕ ਵਾਟਰਮਾਰਕ ਵੀ ਨਜ਼ਰ ਆਵੇਗਾ।
ਨੋਟ 'ਚ ਉੱਪਰ ਖੱਬੇ ਪਾਸੇ ਤੇ ਹੇਠਾਂ ਸੱਜੇ ਪਾਸੇ ਨੰਬਰ ਖੱਬਿਓਂ ਸੱਜੇ ਵੱਲ ਵੱਡੇ ਹੁੰਦੇ ਜਾਂਦੇ ਹਨ।.
ਤੈਅ ਸਥਾਨ 'ਤੇ ਲਿਖੇ ਨੰਬਰ 500 ਦਾ ਰੰਗ ਹਰੇ ਤੋਂ ਨੀਲੇ 'ਚ ਬਦਲਦਾ ਹੈ।
ਨੋਟ ਦੇ ਸੱਜੇ ਪਾਸੇ ਅਸ਼ੋਕ ਥੰਮ੍ਹ ਬਣਿਆ ਹੋਇਆ ਹੈ।
ਨੋਟ ਦੇ ਸੱਜੇ ਤੇ ਖੱਬੇ ਪਾਸੇ ਵੱਲ ਧਿਆਨ ਨਾਲ ਦੇਖਣ 'ਤੇ 500 ਰੁਪਏ ਲਿਖਿਆ ਨਜ਼ਰ ਆਵੇਗਾ ਤੇ ਮਹਾਤਮਾ ਗਾਂਧੀ ਦੀ ਤਸਵੀਰ ਵੀ ਨਜ਼ਰ ਆਵੇਗੀ।
ਨੋਟ ਦੇ ਖੱਬੇ ਪਾਸੇ ਛਪਾਈ ਦਾ ਸਾਲ ਲਿਖਿਆ ਹੁੰਦਾ ਹੈ।
ਨੋਟ 'ਤੇਸਵੱਛ ਭਾਰਤ ਦਾ ਲੋਕਾ ਸਲੋਗਨ ਨਾਲ ਪ੍ਰਿੰਟ ਹੈ।
ਨੋਟ ਦੇ ਵਿਚਕਾਰ ਲੈਂਗਵੇਜ ਪੈਨਲ ਬਣਿਆ ਹੋਇਆ ਹੈ।
ਨੋਟ ਦੇ ਵਿਚਕਾਰ ਭਾਰਤੀ ਝੰਡੇ ਦੇ ਨਾਲ ਲਾਲ ਕਿਲ੍ਹੇ ਦੀ ਤਸਵੀਰ ਦਿਸੇਗੀ।
ਨੋਟ 'ਚ 500 ਰੁਪਏ ਤੁਹਾਨੂੰ ਦੇਵਨਾਗਰੀ 'ਚ ਲਿਖੇ ਨਜ਼ਰ ਆਉਣਗੇ।